ਸਾਬਕਾ ਵਿੱਤ ਮੰਤਰੀ ਕਰਨਗੇ ਭਗਵੰਤ ਮਾਨ ਦਾ ਮੁਕਾਬਲਾ (ਵੀਡੀਓ)
Thursday, Mar 21, 2019 - 10:37 AM (IST)
ਬਰਨਾਲਾ(ਮੱਘਰ ਪੁਰੀ) : ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਤੋਂ ਲਾਂਭੇ ਹੋਣ ਤੋਂ ਬਾਅਦ ਹੁਣ ਸੰਗਰੂਰ ਦੀ ਲੋਕ ਸਭਾ ਸੀਟ ਲਈ ਪਾਰਟੀ ਵਲੋਂ ਉਨ੍ਹਾਂ ਦੇ ਵਿਧਾਇਕ ਬੇਟੇ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਦੱਸ ਦਈਏ ਕਿ ਬੀਤੇ ਦਿਨ ਸੁਖਬੀਰ ਬਾਦਲ ਸੰਗਰੂਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਰਮਿੰਦਰ ਢੀਂਡਸਾ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਢੀਂਡਸਾ ਨੇ ਕਿਹਾ ਕਿ ਉਹ ਚੋਣ ਲੜਨ ਦੇ ਇੱਛੁਕ ਨਹੀਂ ਸਨ ਪਰ ਜੇਕਰ ਪਾਰਟੀ ਉਨ੍ਹਾਂ ਨੂੰ ਜਿੱਥੋਂ ਕਹੇਗੀ ਉਹ ਉਥੋਂ ਚੋਣ ਜ਼ਰੂਰ ਲੜਨਗੇ ਅਤੇ ਉਨ੍ਹਾਂ ਨੂੰ ਪਾਰਟੀ ਦਾ ਹੁਕਮ ਮੰਨਣਾ ਹੀ ਪਏਗਾ।
ਦੱਸ ਦੇਈਏ ਕਿ ਪਰਮਿੰਦਰ ਢੀਂਡਸਾ ਸੰਗਰੂਰ ਤੋਂ ਵਿਧਾਇਕ ਹਨ। ਵਿੱਤ ਮੰਤਰੀ ਰਹਿਣ ਤੋਂ ਬਾਅਦ ਉਨ੍ਹਾਂ ਕਾਂਗਰਸ ਦੀ ਦਿੱਗਜ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੂੰ ਹਰਾਇਆ ਸੀ। ਪੰਜ ਵਾਰ ਵਿਧਾਇਕ ਰਹੇ ਢੀਂਡਸਾ 'ਤੇ ਅਕਾਲੀ ਦਲ ਨੇ ਵਿਸ਼ਵਾਸ ਜਤਾਇਆ ਹੈ।