ਸੁਖਬੀਰ ਨੇ ਡੇਰਿਆਂ ਤੋਂ ਕੀਤੀ ਤੌਬਾ (ਵੀਡੀਓ)
Thursday, Mar 21, 2019 - 10:30 AM (IST)
ਬਰਨਾਲਾ(ਮੱਘਰ ਪੁਰੀ) : ਸੂਬੇ ਵਿਚ ਡੇਰਾ ਵੋਟ ਨੂੰ ਲੈ ਕੇ ਮੱਚੀ ਸਿਆਸਤ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਡੇਰਿਆਂ ਤੋਂ ਵੋਟ ਨਹੀਂ ਮੰਗਦੇ ਹਨ। ਮੀਡੀਆ 'ਤੇ ਦੋਸ਼ ਲਗਾਉਣ ਤੋਂ ਬਾਅਦ ਉਨ੍ਹਾਂ ਸਫਾਈ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਬੰਦ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੇ ਕੁੱਝ ਦਿਨਾਂ ਵਿਚ ਸੁਖਬੀਰ ਬਾਦਲ ਵਲੋਂ ਡੇਰਿਆਂ ਵਿਚ ਜਾਨ ਦੀਆਂ ਖਬਰਾਂ ਤੋਂ ਬਾਅਦ ਡੇਰਾ ਵੋਟ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਸਨ। ਬੁੱਧਵਾਰ ਨੂੰ ਜ਼ਿਲਾ ਬਰਨਾਲਾ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਵਿਚ ਵਰਕਰ ਮਿਲਣੀ ਲਈ ਪਹੁੰਚੇ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਵੀ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੀਆਂ ਕਮੀਆਂ ਨੂੰ ਲੁਕਾ ਰਹੀ ਹੈ।