ਬਰਨਾਲਾ ''ਚ ਪਰਾਲੀ ਦੇ ਧੂੰਏਂ ਕਾਰਨ ਵਾਪਰੇ ਹਾਦਸਿਆਂ ''ਚ 4 ਦੀ ਮੌਤ (ਵੀਡੀਓ)

Sunday, Nov 03, 2019 - 06:45 PM (IST)

ਬਰਨਾਲਾ (ਪੁਨੀਤ ਮਾਨ,ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਚ ਝੋਨੇ ਦੀ ਪਰਾਲੀ ਸਾੜਨ ਕਾਰਨ ਆਸਮਾਨ ਵਿਚ ਧੂੰਏਂ ਦੀ ਚਾਦਰ ਫੈਲੀ ਹੋਈ ਹੈ, ਜਿਸ ਕਾਰਨ 2 ਅਤੇ 3 ਨਵੰਬਰ ਦੀ ਦਰਮਿਆਨੀ ਰਾਤ 3 ਥਾਂਵਾਂ 'ਤੇ ਵਾਪਰੇ ਹਾਦਸਿਆਂ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਲੁਧਿਆਣਾ ਅਤੇ ਪਟਿਆਲਾ ਰੈਫਰ ਕੀਤਾ ਗਿਆ ਹੈ।

PunjabKesari

ਪਹਿਲਾ ਹਾਦਸਾ ਸੇਖਾ ਰੋਡ 'ਤੇ ਦੇਰ ਰਾਤ ਵਾਪਰਿਆ, ਜਿਥੇ ਇਕ ਇਨੋਵਾ ਗੱਡੀ ਅਤੇ ਟਾਟਾ 407 ਨਾਲ ਭਿਆਨਕ ਟੱਕਰ ਹੋ ਗਈ, ਜਿਸ 'ਚ 1 ਬੱਚੇ ਸਮੇਤ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਦੂਜਾ ਹਾਦਸਾ ਬਰਨਾਲਾ ਦੀ ਸਬ ਜੇਲ ਦੇ ਨੇੜੇ ਵਾਪਰਿਆ, ਜਿੱਥੇ 7 ਦੇ ਕਰੀਬ ਵਾਹਨ ਆਪਸ ਵਿਚ ਟਕਰਾ ਗਏ, ਜਿਸ 'ਚ ਤਕਰੀਬਨ 2 ਲੋਕ ਜ਼ਖਮੀ ਹੋ ਗਏ।

ਤੀਜਾ ਹਾਦਸਾ ਪੱਤੀ ਰੋਡ 'ਤੇ ਵਾਪਰਿਆ, ਜਿਥੇ ਇਕ ਮੋਟਰਸਾਈਕਲ ਸਵਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News