ਸ਼ਰਾਬ ਪੀ ਕੇ ਪੁਲਸ ਦੀ ਪਾੜੀ ਵਰਦੀ, 5 ਕਾਬੂ

Wednesday, Aug 14, 2019 - 05:14 PM (IST)

ਸ਼ਰਾਬ ਪੀ ਕੇ ਪੁਲਸ ਦੀ ਪਾੜੀ ਵਰਦੀ, 5 ਕਾਬੂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਹਿਰ ਦੇ ਇਕ ਮਸ਼ਹੂਰ ਮਾਲ 'ਚ ਸ਼ਰਾਬ ਪੀ ਕੇ ਭੰਨ-ਤੋੜ ਕਰਨ ਵਾਲੇ ਵਿਅਕਤੀਆਂ ਨੂੰ ਰੋਕਣ ਗਈ ਪੁਲਸ ਦੀ ਵਰਦੀ ਪਾੜਨ ਅਤੇ ਡਿਊਟੀ 'ਚ ਰੁਕਾਵਟ ਪਾਉਣ 'ਤੇ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ 4 ਨਾ-ਮਾਲੂਮ ਵਿਅਕਤੀਆਂ ਖਿਲਾਫ ਥਾਣਾ ਸਿਟੀ 2 ਬਰਨਾਲਾ 'ਚ ਕੇਸ ਦਰਜ ਕੀਤਾ ਹੈ।

ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 13 ਅਗਸਤ ਦੀ ਰਾਤ ਕਰੀਬ 10 ਵਜੇ ਹੌਲਦਾਰ ਸੇਵਾ ਸਿੰਘ ਨੂੰ ਮੁੱਖ ਮੁਨਸ਼ੀ ਦਾ ਫੋਨ ਆਇਆ ਕਿ ਜੀ ਮਾਲ ਬਰਨਾਲਾ 'ਚ 10-15 ਵਿਅਕਤੀ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਹਨ ਤਾਂ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ, ਜਿਥੇ ਦੋਸ਼ੀ ਭੰਨ-ਤੋੜ ਕਰ ਰਹੇ ਸਨ ਜਦੋਂ ਹੌਲਦਾਰ ਸੇਵਾ ਸਿੰਘ ਨੇ ਦੋਸ਼ੀਆਨ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀਆਨ ਨੇ ਹੌਲਦਾਰ ਸੇਵਾ ਸਿੰਘ ਨੂੰ ਧੱਕਾ ਮਾਰ ਕੇ ਉਸ ਦੀ ਵਰਦੀ ਫਾੜ ਦਿੱਤੀ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ। ਦੌਰਾਨ ਤਫਤੀਸ਼ ਪੁਲਸ ਨੇ ਦੋਸ਼ੀਆਨ ਸੁਨੀਲ ਕੁਮਾਰ, ਅਮਿਤ ਕੁਮਾਰ, ਅਮਨਦੀਪ ਸਿੰਘ, ਈਸ਼ਵਰ ਕੁਮਾਰ, ਗੁਲਸ਼ਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਅਤੇ ਚਾਰ ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


author

cherry

Content Editor

Related News