ਬਰਨਾਲਾ ਪੁਲਸ ਵਲੋਂ 11 ਰਾਜਾਂ ''ਚ ਨਸ਼ਾ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 20 ਗ੍ਰਿਫਤਾਰ
Friday, Jul 24, 2020 - 06:14 PM (IST)
ਬਰਨਾਲਾ (ਵਿਵੇਕ ਸਿੰਧਵਾਨੀ) : ਬਰਨਾਲਾ ਪੁਲਸ ਨੇ ਇੱਕ ਵੱਡੀ ਉਪਲੱਬਧੀ ਹਾਸਲ ਕਰਦਿਆਂ ਦੇਸ਼ ਦੇ 11 ਰਾਜਾਂ ਅਤੇ 50 ਤੋਂ ਵੱਧ ਦੇਸ਼ ਦੇ ਜ਼ਿਲ੍ਹਿਆਂ 'ਚ ਨਸ਼ਾ ਸਪਲਾਈ ਕਰਨ ਵਾਲੇ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਭਾਂਡਾ ਫੋੜਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕੋਲੋਂ 70 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਸਮੇਤ 27 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਨਾਲ 20 ਵਿਅਕਤੀਆਂ ਨੂੰ 5 ਵਹੀਕਲਾਂ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮਾਤਾ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਰਨਾਲਾ ਪੁਲਸ ਨੇ ਮਥੁਰਾ ਗੈਂਗ ਦਾ ਭਾਂਡਾ ਫੋੜ ਕੀਤਾ ਸੀ, ਜਿਸਦੇ 'ਚ ਪੁਲਸ ਨੂੰ ਭਾਰੀ ਮਾਤਰਾ 'ਚ ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਉਨ੍ਹਾਂ ਦੱਸਿਆ ਇਸ ਕੜੀ 'ਚ ਪੁਲਸ ਵਲੋਂ ਹੋਰ ਵੀ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ ਸਾਡੇ ਵਲੋਂ ਨਸ਼ੇ ਤਸਕਰਾਂ ਦੀ ਤਹਿ ਤਕ ਜਾਣ ਲਈ ਇਨ੍ਹਾਂ ਸਾਰੇ ਮੁਕੱਦਮੇ ਦਾ ਡੂੰਘਾਈ 'ਚ ਵਿਸ਼ਲੇਸ਼ਣ ਕੀਤਾ ਗਿਆ ਅਤੇ ਇਕ ਟੀਮ ਜਿਸ 'ਚ ਐੱਸ.ਪੀ.ਡੀ. ਸੁਖਦੇਵ ਸਿੰਘ ਵਿਰਕ, ਡੀ.ਐਸ.ਪੀ. ਮਹਿਲ ਕਲਾਂ ਮੈਡਮ ਪ੍ਰੱਗਿਆ ਜੈਨ, ਡੀ.ਐੱਸ.ਪੀ.ਡੀ. ਰਮਿੰਦਰ ਸਿੰਘ ਦਿਓਲ ਅਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਬਣਾਈ ਗਈ,ਸਾਰੇ ਕੇਸਾਂ ਨੂੰ ਡੂੰਘਾਈ ਨਾਲ ਦੇਖਣ ਤੋਂ ਬਾਅਦ ਇਹ ਤੱਥ ਨਿਕਲ ਕੇ ਸਾਹਮਣੇ ਆਏ ਕਿ ਇਕ ਆਗਰਾ ਗੈਂਗ ਬਣਿਆ ਹੋਇਆ ਹੈ ਜੋ ਆਪਣੇ ਏਜੰਟਾਂ ਰਾਹੀਂ 11 ਤੋਂ ਵੱਧ ਦੇਸ਼ ਦੇ ਰਾਜਾਂ 'ਚ ਹਰ ਮਹੀਨੇ 11 ਤੋਂ 12 ਕਰੋੜ ਨਸ਼ੀਲੇ ਟੀਕੇ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਢੰਗ ਨਾਲ ਸਪਲਾਈ ਕਰ ਰਿਹਾ ਹੈ ਅਤੇ ਦੇਸ਼ ਦੀ ਜਵਾਨੀ ਨੂੰ ਨਸ਼ੇ ਦੀ ਗ੍ਰਿਫਤ 'ਚ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬੇਰੁਜ਼ਗਾਰੀ ਦੀ ਸਿਖ਼ਰ: ਕਰਜ਼ਦਾਰ ਮਜ਼ਦੂਰ ਨੇ ਮੋਦੀ ਅਤੇ ਕੈਪਟਨ ਤੋਂ ਮੰਗੀ 'ਕਿਡਨੀ' ਵੇਚਣ ਦੀ ਇਜਾਜ਼ਤ (ਵੀਡੀਓ)
ਸ੍ਰੀ ਗੋਇਲ ਨੇ ਦੱਸਿਆ ਬਰਨਾਲਾ ਪੁਲਸ ਇਸ ਆਗਰਾ ਗੈਂਗ ਦੇ ਮੁੱਖ ਵਿਅਕਤੀ ਹਰੀਸ਼ ਨੂੰ ਵੈਸਟ ਬੰਗਾਲ 'ਚੋਂ ਗ੍ਰਿਫ਼ਤਾਰ ਕਰਨ ਵਿੱਚ ਸਫਲ ਹੋਈ ਅਤੇ ਉਸ ਮਗਰੋਂ ਪੁਲਸ ਵਲੋਂ ਕੁੱਝ ਗ੍ਰਿਫ਼ਤਾਰੀਆਂ ਯੂ.ਪੀ ਦਿੱਲੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਮੋਗਾ, ਅੰਮ੍ਰਿਤਸਰ ਅਤੇ ਬਰਨਾਲਾ 'ਚੋਂ ਵੀ ਕੁਝ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ। ਸ੍ਰੀ ਗੋਇਲ ਨੇ ਦੱਸਿਆ ਕਿ ਸਾਰੇ ਕੇਸ ਦੀ ਕੜੀ ਨਾਲ ਕੜੀ ਜੋੜਨ ਤੋਂ ਬਾਅਦ ਅਸੀਂ ਹੁਣ ਤੱਕ ਕੁੱਲ ਵੀਹ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 70 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਅਤੇ 27 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ, ਗੋਲੀਆਂ ਅਤੇ ਇੰਜੈਕਸ਼ਨ ਬਰਾਮਦ ਕਰ ਚੁੱਕੇ ਹਾਂ।ਉਨ੍ਹਾਂ ਕਿਹਾ ਅਪਰੇਸ਼ਨ ਹਾਲੇ ਵੀ ਜਾਰੀ ਹੈ ਅਤੇ ਇਸ 'ਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।