ਬਰਨਾਲਾ ਪੁਲਸ ਦੇ ਨੱਕ ਹੇਠ ਸ਼ਰੇਆਮ ਵਿੱਕ ਰਿਹੈ ਨਸ਼ਾ, ਦੇਖੋ ਵੀਡੀਓ

Thursday, Jul 11, 2019 - 10:48 AM (IST)

ਬਰਨਾਲਾ (ਪੁਨੀਤ ਮਾਨ) : ਸੂਬੇ ਵਿਚ ਗਲੀਆਂ-ਮੁਹੱਲਿਆਂ 'ਚ ਨਸ਼ੇ ਵਿਕਣ ਦੀਆਂ ਕਈ ਵੀਡੀਓ ਸਾਹਮਣੇ ਆ ਚੁੱਕੀਆਂ ਹਨ। ਅਜਿਹੀ ਹੀ ਇਕ ਹੋਰ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜੋ ਪੁਲਸ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੀ ਹੈ। ਇਹ ਵੀਡਿਓ ਬਰਨਾਲਾ 'ਚ ਨਸ਼ੇ ਲਈ ਬਦਨਾਮ ਇਕ ਬਸਤੀ ਦੀ ਹੈ, ਜਿੱਥੇ ਪੁਲਸ ਦੀ ਨੱਕ ਹੇਠ ਨਸ਼ਾ ਵਿਕ ਰਿਹਾ ਹੈ।

ਦਰਅਸਲ ਨਸ਼ਾ ਖਰੀਦਣ ਵਾਲੇ ਨੌਜਵਾਨ ਵੱਲੋਂ ਖੁਦ ਹੀ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਪਿੰਡ ਵਿਚ ਪੁਲਸ ਦੀ ਮੋਰਚਾਬੰਦੀ ਹੋਣ ਦੇ ਬਾਵਜੂਦ ਇੱਥੇ ਨਸ਼ਾ ਅੱਜ ਵੀ ਸ਼ਰੇਆਮ ਵਿੱਕ ਰਿਹਾ। ਇਸ ਵੀਡੀਓ ਨੇ ਬਰਨਾਲਾ ਪੁਲਸ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਦੀ ਇਸ ਬਸਤੀ 'ਚ ਨਸ਼ਾ ਵਿਕਣ ਦੀਆਂ ਖਬਰਾਂ ਪਹਿਲਾਂ ਵੀ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਡੀ.ਜੀ.ਪੀ. ਪੰਜਾਬ ਤੇ ਸੀ.ਐਮ. ਪੰਜਾਬ ਦੀ ਸ਼ਖ਼ਤੀ ਦੇ ਬਾਅਦ ਪੁਲਸ ਨੇ ਇਸ ਬਸਤੀ 'ਚ ਨਸ਼ੇ ਰੋਕਣ ਲਈ ਮੋਰਚਾਬੰਦੀ ਕਰਕੇ ਸ਼ਖਤੀ ਕਰ ਦਿੱਤੀ ਸੀ ਪਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੇ ਇਹ ਸਾਫ ਕਰ ਦਿੱਤਾ ਹੈ ਕਿ ਪੁਲਸ ਇਸ ਪਿੰਡ ਨੂੰ ਲੈ ਕੇ ਕਿੰਨੀ ਸ਼ਖਤ ਹੈ।


author

cherry

Content Editor

Related News