ਚੁੱਲ੍ਹੇ ਦੀ ਅੱਗ ਨੇ ਸਾੜਿਆ ਗਰੀਬਾਂ ਦਾ ਆਸ਼ਿਆਨਾ (ਵੀਡੀਓ)
Thursday, Jun 06, 2019 - 02:51 PM (IST)
ਬਰਨਾਲਾ(ਪੁਨੀਤ ਮਾਨ) : ਬਰਨਾਲਾ ਦੇ ਗਰੰਚਾ ਰੋਡ 'ਤੇ ਗੁਜਰਾਂ ਦੀ ਬਸਤੀ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਬੀਲੇ ਦੀ ਇਕ ਲੜਕੀ ਚਾਹ ਬਣਾ ਰਹੀ ਸੀ ਕਿ ਚਲਦੀ ਤੇਜ਼ ਹਵਾ ਨਾਲ ਤਰਪਾਲ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਪੂਰੀ ਬਸਤੀ ਅੱਗ ਦੇ ਹਵਾਲੇ ਹੋ ਗਈ। ਅੱਗ 'ਚ 4 ਪਰਿਵਾਰਾਂ ਦਾ ਸਾਰਾ ਸਾਮਾਨ ਬਿਸਤਰੇ, ਮੰਜੇ, ਟਰੰਕ,ਨਗਦੀ, ਰਾਸ਼ਨ ਸੜ ਕੇ ਸਵਾਹ ਹੋ ਗਿਆ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਦਾ ਕਹਿਣਾ ਕਿ ਅੱਗ ਬਹੁਤ ਭਿਆਨਕ ਸੀ, ਜਿਸ ਨਾਲ ਸੱਭ ਕੁੱਝ ਸੜ ਕੇ ਸੁਆਹ ਹੋ ਗਿਆ। ਅਜਿਹੇ 'ਚ ਪੁਲਸ ਵੀ ਮੌਕੇ 'ਤੇ ਪਹੁੰਚੀ ਤੇ ਇਕ ਪੁਲਸ ਅਧਿਕਾਰੀ ਨੇ ਪੀੜਤਾਂ ਨੂੰ ਹੌਂਸਲਾਂ ਅਤੇ ਮਦਦ ਦੀ ਗੱਲ ਕੀਤੀ। ਪੀੜਤ ਪਰਿਵਾਰਾਂ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵੋਟਾਂ ਮੰਗਣ ਆਓਂਦੇ ਨੇਤਾ ਮਦਦ ਲਈ ਜਾਂਦੇ ਹਨ ਜਾਂ ਨਹੀਂ।