ਬਰਨਾਲਾ : ਕੱਪੜੇ ਦੇ ਮਸ਼ਹੂਰ ਸ਼ੋਅ-ਰੂਮ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ (ਵੀਡੀਓ)

Sunday, Aug 04, 2019 - 11:08 AM (IST)

ਬਰਨਾਲਾ (ਪੁਨੀਤ) - ਬਰਨਾਲਾ ਦੇ ਬੱਸ ਸਟੈਂਡ ਰੋਡ 'ਤੇ ਸਥਿਤ ਕੱਪੜਿਆਂ ਦੀ ਇਕ ਮਸ਼ਹੂਰ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਦੁਕਾਨ ਦੇ ਮਾਲਕ ਨੂੰ ਦਿੱਤੀ, ਜਿਸ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਬੁਲਾਇਆ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਬੜੀ ਮੁਸ਼ਕਤ ਨਾਲ ਕਾਬੂ ਪਾ ਲਿਆ ਪਰ ਉਦੋਂ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

PunjabKesari

ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਪਹੁੰਚੀ ਪੁਲਸ ਨੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਸ਼ੋਅਰੂਮ ਦੇ ਮਾਲਕ ਅਨੁਸਾਰ ਇਸ ਹਾਦਸੇ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਦੀਆਂ ਚੰਗਿਆੜੀਆਂ ਨੇ ਸ਼ੋਅਰੂਮ ਨੂੰ ਪਲਾਂ 'ਚ ਸਾੜ ਦਿੱਤਾ।


author

rajwinder kaur

Content Editor

Related News