ਕੈਪਟਨ ਤੇ ਬਾਦਲ ਇਕ ਵਾਰ ਫਿਰ ਭਗਵੰਤ ਮਾਨ ਦੇ ਨਿਸ਼ਾਨੇ ’ਤੇ (ਵੀਡੀਓ)

Sunday, Sep 01, 2019 - 10:35 AM (IST)

ਬਰਨਾਲਾ(ਪੁਨੀਤ ਮਾਨ) : ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸ਼ਨੀਵਾਰ ਨੂੰ ‘ਸਾਡਾ ਐਮ. ਪੀ. ਸਾਡੇ ਘਰ’ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਮਾਡਲ ਪਿੰਡ ਚੰਨਣਵਾਲ ਵਿਖੇ ਪਹੁੰਚੇ।

ਇਸ ਦੌਰਾਨ ਭਗਵੰਤ ਮਾਨ ਨੇ ਬੇਅਦਬੀ ਮਾਮਲੇ ’ਤੇ ਕੈਪਟਨ ਅਤੇ ਬਾਦਲਾਂ ਨੂੰ ਘੇਰਦੇ ਹੋਏ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕੈਪਟਨ ਬਾਦਲਾਂ ਨੂੰ ਬਚਾਉਣ ਲਈ ਬੇਅਦਬੀ ਦੇ ਕੇਸਾਂ ਦੀ ਜਾਂਚ ਠੰਡੇ ਬਸਤੇ ’ਚ ਸੁੱਟ ਬੈਠੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਜਾਂਚ ਕਦੇ ਕਿਸੇ ਦੇ ਹੱਥ ਵਿਚ ਅਤੇ ਕਦੇ ਕਿਸੇ ਦੇ ਹੱਥ ਵਿਚ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖ਼ੁੱਦ ਵਾਰ-ਵਾਰ ਬੇਅਦਬੀ ਕਰ ਰਹੇ ਹਨ, ਕਿਉਂਕਿ ਜਿਹੜਾ ਵੀ ਆਉਂਦਾ ਹੈ ਉਹ ਦੁਬਾਰਾ ਤੋਂ ਜਾਂਚ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਵਾਰ-ਵਾਰ ਉਨ੍ਹਾਂ ਜ਼ਖਮਾਂ ਨੂੰ ਖੁਰੇਦਿਆ ਜਾਂਦਾ ਹੈ। ਬੱਚੇ-ਬੱਚੇ ਨੂੰ ਪਤਾ ਹੈ ਕਿ ਅਸਲ ਦੋਸ਼ੀ ਕੋਣ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਕੋਈ ਕਸਰ ਨਹੀਂ ਛੱਡੀ ਦੋਸ਼ੀਆਂ ਨੂੰ ਬਚਾਉਣ ਲਈ।


author

cherry

Content Editor

Related News