ਕੇਜਰੀਵਾਲ ਦੇ ਪਿੱਛੇ ਪਿਆ 'ਮਜੀਠੀਆ ਮੁਆਫੀਨਾਮਾ', ਹੋ ਰਿਹੈ ਵਿਰੋਧ (ਵੀਡੀਓ)

Tuesday, May 14, 2019 - 05:03 PM (IST)

ਬਰਨਾਲਾ (ਮੱਘਰ ਪੁਰੀ, ਅਨੀਸ਼) : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਕਾਲੀ ਨੇਤਾ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਾ ਰਾਸ ਨਹੀਂ ਆ ਰਿਹਾ ਹੈ। ਪੰਜਾਬ ਵਿਚ 'ਆਪ' ਦਾ ਗੜ੍ਹ ਮੰਨੇ ਜਾਂਦੇ ਬਰਨਾਲਾ ਵਿਚ ਕੇਜਰੀਵਾਲ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਮੰਗਲਵਾਰ ਨੂੰ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੇ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਆਪਣਾ ਰੋਸ ਪ੍ਰਗਟ ਕੀਤਾ।

ਅਦਾਲਤੀ ਕੇਸਾਂ ਤੋਂ ਬਚਣ ਲਈ ਕੇਜਰੀਵਾਲ ਵਲੋਂ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰ ਕਹਿਣ 'ਤੇ ਮੁਆਫੀ ਤਾਂ ਮੰਗ ਲਈ ਪਰ ਪੰਜਾਬ ਵਿਚ ਇਸ ਦਾ ਪਾਰਟੀ 'ਤੇ ਉਲਟਾ ਅਸਰ ਪੈਂਦਾ ਦਿਸ ਰਿਹਾ ਹੈ। ਕਈ ਵਾਲੰਟੀਅਰ ਇਸੇ ਮੁਆਫੀ ਕਾਰਨ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਹਨ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਆਪਣੇ 5 ਦਿਨਾਂ ਦੌਰ 'ਤੇ ਪੰਜਾਬ ਪਹੁੰਚੇ ਹੋਏ ਹਨ। ਬੀਤੇ ਦਿਨ ਲੋਕਾਂ ਨੇ ਸੰਗਰੂਰ ਵਿਚ ਕਾਲੀਆਂ ਝੰਡੀਆ ਦਿਖਾ ਕੇ ਕੇਜਰੀਵਾਲ ਦਾ ਵਿਰੋਧ ਕੀਤਾ ਸੀ।


author

cherry

Content Editor

Related News