ਬਰਨਾਲਾ : ਨਸ਼ਿਆਂ ਦੇ ਆਦੀ 2 ਨੌਜਵਾਨਾਂ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ

Thursday, Jul 25, 2019 - 04:07 PM (IST)

ਬਰਨਾਲਾ : ਨਸ਼ਿਆਂ ਦੇ ਆਦੀ 2 ਨੌਜਵਾਨਾਂ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ

ਬਰਨਾਲਾ (ਦਵਿੰਦਰ ਖਿੱਪਲ,ਵਿਵੇਕ ਸਿੰਧਵਾਨੀ, ਰਵੀ,ਸਿੰਗਲਾ) : ਨਸ਼ਿਆਂ ਦੇ ਆਦੀ 2 ਨੌਜਵਾਨਾਂ ਨੇ ਪਿੰਡ ਬੀਹਲਾ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਦੋਵੇਂ ਨੌਜਵਾਨ ਬੀਹਲਾ ਦੀ ਅਨਾਜ ਮੰਡੀ 'ਚ ਨਸ਼ਾ ਕਰਨ ਲਈ ਇਕੱਠੇ ਗਏ ਸਨ। ਇਸ ਮਗਰੋਂ ਇਨ੍ਹਾਂ ਦੋਵਾਂ ਨੇ ਅਨਾਜ ਮੰਡੀ 'ਚ ਇਕ ਦਰੱਖਤ ਨਾਲ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਨੌਜਵਾਨ ਗੁਰਕੀਰਤ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਹੀ ਬਾਰ੍ਹਵੀਂ ਪਾਸ ਸਨ। ਦੋਵੇਂ ਨੌਜਵਾਨ ਸਾਰੀ ਰਾਤ ਫੰਦੇ ਨਾਲ ਲਟਕੇ ਰਹੇ। ਸਵੇਰੇ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੁਲਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਫੰਦੇ ਤੋਂ ਹੇਠਾਂ ਉਤਾਰਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ।

PunjabKesari

ਨਸ਼ਿਆਂ ਦੀ ਆਦਤ ਨੇ ਲੈ ਲਈ ਜਾਨ
ਸਿਵਲ ਹਸਪਤਾਲ 'ਚ ਭਰੇ ਮਨ ਨਾਲ ਗੱਲਬਾਤ ਕਰਦਿਆਂ ਗੁਰਕੀਰਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਮੇਰਾ ਬੇਟਾ ਪਿਛਲੇ ਡੇਢ ਸਾਲ ਤੋਂ ਨਸ਼ਾ ਕਰਨ ਦਾ ਆਦੀ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ 2 ਕਿੱਲੇ ਜ਼ਮੀਨ ਸੀ, ਉਹ ਵੀ ਉਸ ਦੀ ਨਸ਼ੇ ਦੀ ਆਦਤ ਕਾਰਣ ਵਿਕ ਗਈ। ਇਕ ਮਹੀਨੇ ਤੋਂ ਉਹ ਘਰ 'ਚ ਹੀ ਸੀ। ਇਕ ਮਹੀਨੇ ਬਾਅਦ ਉਹ ਘਰੋਂ ਗਿਆ ਸੀ। ਅਨਾਜ ਮੰਡੀ 'ਚ ਉਸ ਨੇ ਕੋਈ ਨਸ਼ਾ ਕੀਤਾ। ਫਿਰ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ।

ਓਧਰ, ਮ੍ਰਿਤਕ ਜਸਵਿੰਦਰ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਮੇਰਾ ਪੁੱਤਰ ਨਸ਼ਿਆਂ ਦੀ ਲਤ 'ਚ ਫਸ ਗਿਆ ਸੀ। ਉਸ ਦੀ ਇਸ ਆਦਤ ਕਾਰਣ ਸਾਡਾ ਤਾਂ ਘਰ ਹੀ ਬਰਬਾਦ ਹੋ ਗਿਆ। ਸਾਢੇ 5 ਕਿੱਲੇ ਜ਼ਮੀਨ ਸੀ, ਉਹ ਵੀ ਉਸ ਦੇ ਨਸ਼ੇ ਕਾਰਣ ਵਿਕ ਗਈ। ਘਰ 'ਚ ਕੁਝ ਵੀ ਨਹੀਂ ਰਿਹਾ, ਲੜਕਾ ਵੀ ਚਲਾ ਗਿਆ।


author

cherry

Content Editor

Related News