ਮੌਸਮ ਦਾ ਬਦਲ ਸਕਦੈ ਮਿਜਾਜ਼, ਕਿਸਾਨਾਂ ਨੂੰ ਫਸਲ ਸਾਂਭਣ ਦੀ ਹਿਦਾਇਤ

Thursday, May 02, 2019 - 05:19 PM (IST)

ਮੌਸਮ ਦਾ ਬਦਲ ਸਕਦੈ ਮਿਜਾਜ਼, ਕਿਸਾਨਾਂ ਨੂੰ ਫਸਲ ਸਾਂਭਣ ਦੀ ਹਿਦਾਇਤ

ਬਰਨਾਲਾ (ਪੁਨੀਤ ਮਾਨ) : ਪੰਜਾਬ ਮੌਸਮ ਵਿਭਾਗ ਵੱੱਲੋਂ ਸੂਬੇ ਦੇ ਸਾਰੇ ਖੇਤੀਬਾੜੀ ਅਫ਼ਸਰਾਂ ਨੂੰ ਆਉਣ ਵਾਲੇ 48 ਘੰਟਿਆਂ ਵਿਚ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿਚ ਤੂਫ਼ਾਨ ਤੇ ਤੇਜ਼ ਹਵਾਵਾਂ ਚੱਲਣ ਦੇ ਮੱਦੇਨਜ਼ਰ ਮੰਡੀਆਂ ਵਿਚ ਕਣਕ ਦੀ ਫ਼ਸਲ ਦੀ ਸੰਭਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

PunjabKesari

ਇਸ ਬਾਰੇ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਸਲ ਬੇਕਾਰ ਹੋ ਰਹੀ ਹੈ ਅਤੇ ਬਾਰਦਾਨਾ ਵੀ ਨਹੀਂ ਮਿਲ ਰਿਹਾ। ਉੱਤੋਂ ਮੀਂਹ ਵਿਚ ਕਣਕ ਦੇ ਬਰਬਾਦ ਹੋਣ ਦੀ ਵੀ ਡਰ ਹੈ।

PunjabKesari

ਇਸ ਸਬੰਧ ਵਿਚ 'ਜਗਬਾਣੀ' ਦੀ ਟੀਮ ਨੇ ਬਰਨਾਲਾ ਦੀ ਦਾਣਾ ਮੰਡੀ ਵਿਚ ਜਾ ਕੇ ਜਾਇਜ਼ਾ ਲਿਆ ਤਾਂ ਕੁਝ ਕਣਕ ਢੱਕੀ ਹੋਈ ਮਿਲੀ ਪਰ ਜ਼ਿਆਦਾਤਰ ਕਣਕ 'ਤੇ ਕੋਈ ਤਰਪਾਲ ਜਾਂ ਲਿਫਾਫਾ ਨਹੀਂ ਪਾਇਆ ਗਿਆ ਸੀ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਫ਼ਸਲ ਦੀ ਜਲਦ ਢੁਆਈ ਕੀਤੀ ਜਾਵੇ। ਉਥੇ ਹੀ ਇਸ ਬਾਰੇ ਵਿਚ ਬਰਨਾਲਾ ਦੇ ਖੇਤੀਬਾੜੀ ਅਫ਼ਸਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।


author

cherry

Content Editor

Related News