ਭੱਠਲ ਨੇ ਨੌਜਵਾਨ ਨੂੰ ਨਹੀਂ ਲੋਕਤੰਤਰ ਦੇ ਮਾਰਿਆ ਥੱਪੜ : ਢੀਂਡਸਾ (ਵੀਡੀਓ)

Monday, May 06, 2019 - 11:07 AM (IST)

ਬਰਨਾਲਾ (ਪੁਨੀਤ ਮਾਨ) : ਸਵਾਲ ਪੁੱਛਣ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ 'ਤੇ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਨੇ ਇਸ ਨੂੰ ਲੋਕਤੰਤਰ 'ਤੇ ਵਾਰ ਕਰਾਰ ਦਿੱਤਾ ਹੈ। ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਚੋਣ ਕਮਿਸ਼ਨ ਅਜਿਹੀਆਂ ਘਟਨਾਵਾਂ ਦਾ ਸਖਤ ਨੋਟਿਸ ਲੈਣ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਬੀਬੀ ਭੱਠਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਪਿੰਡ ਬੁਸ਼ਹਿਰਾ ਵਿਖੇ ਸਮਾਗਮ ਦੌਰਾਨ ਸਟੇਜ 'ਤੇ ਭਾਸ਼ਣ ਦੇ ਰਹੇ ਸਨ ਤਾਂ ਦੌਰਾਨ ਇਕ ਨੌਜਵਾਨ ਨੇ ਬੀਬੀ ਭੱਠਲ ਨੂੰ ਸਵਾਲ ਕੀਤਾ ਕਿ ਬੀਬੀ ਜੀ ਸਾਡੇ ਪਿੰਡ ਬੁਸ਼ਹਿਰਾ ਵਿਖੇ ਕੋਈ ਨਹਿਰੀ ਪਾਣੀ ਨਹੀਂ ਆਇਆ, ਜਦੋਂਕਿ ਤੁਸੀਂ 3-4 ਵਾਰ ਜਿੱਤੇ ਹੋ ਹੁਣ ਤੁਸੀਂ ਕਿਸ ਮੂੰਹ ਨਾਲ ਵੋਟ ਮੰਗਣ ਆਏ ਹੋ। ਇਸ ਤੋਂ ਖਫਾ ਹੋ ਕੇ ਬੀਬੀ ਭੱਠਲ ਨੇ ਭਾਂਸ਼ਣ ਬੰਦ ਕਰਕੇ ਉਕਤ ਨੌਜਵਾਨ ਦੇ ਥੱਪੜ ਮਾਰ ਦਿੱਤਾ।


author

cherry

Content Editor

Related News