ਬਰਨਾਲਾ ਦੇ ਲੋਕਾਂ ਲਈ ਚੰਗੀ ਖਬਰ, ਐਮਰਜੈਂਸੀ ਪਵੇ ਤਾਂ ਇਨ੍ਹਾਂ ਨੰਬਰਾਂ ''ਤੇ ਕਰੋ ਫੋਨ
Tuesday, Apr 07, 2020 - 12:55 PM (IST)
ਬਰਨਾਲਾ (ਵਿਵੇਕ ਸਿੰਧਵਾਨੀ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਵਲ ਸਰਜਨ ਬਰਨਾਲਾ ਨੂੰ ਚਿੱਠੀ ਲਿਖ ਕੇ ਮਰੀਜ਼ਾਂ ਨੂੰ ਫੋਨ ਤੇ ਮੈਡੀਕਲ ਸੁਵਿਧਾ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ.ਆਰ.ਸੀ.ਗਰਗ ਵੱਲੋਂ ਸਿਵਲ ਸਰਜਨ ਬਰਨਾਲਾ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਐਸੋਸੀਏਸ਼ਨ ਵੱਲੋਂ ਜਨਰਲ ਹੈਲਪਲਾਈਨ ਨੰਬਰ 9915583156 ਜਾਰੀ ਕੀਤਾ ਗਿਆ ਹੈ ਜੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੰਮ ਕਰੇਗਾ।
ਇਹ ਵੀ ਪੜ੍ਹੋ: ਕੋਰੋਨਾ ਮੁਸੀਬਤ: 5ਵੀਂ ਕਲਾਸ ਦੀ ਪ੍ਰੀਖਿਆ ਲਈ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
ਇਸ ਤੋਂ ਇਲਾਵਾ ਮੈਡੀਸਨ ਨਾਲ ਸਬੰਧਿਤ 98140-55985 ਨੰਬਰ ਤੇ, ਸਰਜਰੀ ਨਾਲ ਸਬੰਧਿਤ ਮਰੀਜ਼ 9417005352,92163-22630 ਇਸ ਨੰਬਰ ਤੇ, ਹੱਡੀਆਂ ਨਾਲ ਸਬੰਧਿਤ ਮਰੀਜ਼ 99156-44644 , ਇਸ ਨੰਬਰ ਤੇ ਬੱਚਿਆਂ ਨਾਲ ਸਬੰਧਿਤ ਮਰੀਜ਼ 9814001101 ਇਸ ਨੰਬਰ ਤੇ ਅਤੇ ਔਰਤਾਂ ਦੀਆਂ ਬੀਮਾਰੀਆਂ ਨਾਲ ਸਬੰਧਿਤ ਮਰੀਜ਼ 98155-50127 ਇਸ ਨੰਬਰ ਤੇ ਸਵੇਰੇ 11 ਤੋਂ ਡੇਢ ਵਜੇ ਤੱਕ ਤੇ ਸ਼ਾਮੀ ਪੰਜ ਤੋਂ ਛੇ ਵਜੇ ਤੱਕ ਸੰਪਰਕ ਕਰ ਸਕਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਡਾ.ਗਰਗ ਨੇ ਕਿਹਾ ਕਿ ਆਈ.ਐੱਮ.ਏ ਇਸ ਸੰਕਟ ਦੀ ਘੜੀ 'ਚ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਪ੍ਰਾਈਵੇਟ ਹਸਪਤਾਲਾਂ ਦੀ ਓ.ਪੀ.ਡੀ. ਬੰਦ ਹੋਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਭੀੜ ਵੱਧ ਰਹੀ ਹੈ ਤੇ ਬਹੁਤ ਸਾਰੇ ਮਰੀਜ਼ ਲਾਕਡਾਊਨ ਕਾਰਨ ਡਾਕਟਰਾਂ ਤੱਕ ਵੀ ਨਹੀਂ ਪੁੱਜ ਪਾ ਰਹੇ। ਇਸ ਕਾਰਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਸ ਤੇ ਮਰੀਜ਼ ਫੋਨ ਤੇ ਆਪਣੀ ਬੀਮਾਰੀ ਦੱਸ ਕੇ ਉਸ ਦੀ ਦਵਾਈ ਬਾਰੇ ਜਾਣ ਸਕਣਗੇ।
ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'
ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਅਭਿਸ਼ੇਕ ਬਾਂਸਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀ ਸੰਕਟ ਦੀ ਘੜੀ ਵਿੱਚ ਪ੍ਰਾਈਵੇਟ ਡਾਕਟਰ ਜੋ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਉਨ੍ਹਾਂ ਨੂੰ ਪੀ.ਪੀ. ਕਿੱਟਾਂ ਤੇ ਕਲੱਬ ਜਿਸ 'ਤੇ 12 ਫ਼ੀਸਦੀ ਜੀ.ਐੱਸ.ਟੀ. ਚਾਰਜ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਜੀ.ਐੱਸ.ਟੀ. ਫਰੀ ਕੀਤਾ ਜਾਣਾ ਚਾਹੀਦਾ ਹੈ ਤੇ ਅਜਿਹੇ ਮੌਕੇ ਡਾਕਟਰਾਂ ਨੂੰ ਇਹ ਸਾਮਾਨ ਉਪਲੱਬਧ ਕਰਵਾਇਆ ਜਾਵੇ ਤਾਂ ਜੋ ਡਾਕਟਰ ਆਪਣੀ ਪੂਰੀ ਸੇਫਟੀ ਕਰਕੇ ਮਰੀਜ਼ਾਂ ਦਾ ਇਲਾਜ ਕਰ ਸਕਣ।