ਬਰਨਾਲਾ ਦੀ ਧੀ ਕ੍ਰਿਪਾ ਗਰਗ ਨੇ CSIR ਦੀ ਪ੍ਰੀਖਿਆ ''ਚ ਮਾਰੀਆਂ ਮੱਲਾਂ

01/31/2020 3:10:07 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੀ ਵਿਦਿਆਰਥਣ ਕ੍ਰਿਪਾ ਗਰਗ ਨੇ ਕੌਂਸਲ ਆਫ ਸੈਂਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਮੈਥੇਮੈਟਿਕਸ ਵਿਚ ਆਲ ਇੰਡੀਆ ਵਿਚੋਂ 90ਵਾਂ ਰੈਂਕ ਹਾਸਲ ਕਰਕੇ ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਇਸਦੇ ਨਾਲ- ਨਾਲ ਉਸ ਨੇ ਯੂਨੀਅਰ ਰਿਸਰਚ ਫੋਲੋਸ਼ਿਪ ਪ੍ਰਾਪਤ ਕੀਤੀ ਹੈ। ਕ੍ਰਿਪਾ ਗਰਗ ਮੈਥੇਮੈਟਿਕਸ ਦੀ ਸਾਇੰਟਿਸਟ ਬਣਨਾ ਚਾਹੁੰਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਮੈਥ ਸਬੰਧੀ ਸਹੀ ਢੰਗ ਨਾਲ ਜਾਣਕਾਰੀ ਦੇ ਸਕੇ।

ਕ੍ਰਿਪਾ ਗਰਗ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਵਿਦਿਆਰਥੀ ਮੈਥੇਮੈਟਿਕਸ ਵਿਚ ਵੀ ਰੱਟਾ ਲਗਾਉਂਦੇ ਹਨ, ਜਦਕਿ ਮੈਥ ਨੂੰ ਸਹੀ ਢੰਗ ਨਾਲ ਸਮਝਣ ਦੀ ਜਰੂਰਤ ਹੈ। ਬਾਰਵੀਂ ਤੱਕ ਦੀ ਪੜ੍ਹਾਈ ਕ੍ਰਿਪਾ ਗਰਗ ਨੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕੀਤੀ। ਇਸ ਤੋਂ ਬਾਅਦ ਬੀ. ਐੱਸ. ਸੀ. ਨਾਨ ਮੈਡੀਕਲ ਦੀ ਪੜ੍ਹਾਈ ਐਮ. ਸੀ. ਐੱਸ. ਡੀ. ਏ. ਵੀ. ਕਾਲਜ ਚੰਡੀਗੜ੍ਹ ਤੋਂ ਕੀਤੀ ਅਤੇ ਐੱਮ. ਐੱਸ. ਸੀ. ਦੀ ਪੜ੍ਹਾਈ ਮਰਾਂਡਾ ਹਾਊਸ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਸ ਵਲੋਂ ਸੀ. ਐੱਸ. ਆਈ. ਆਰ. ਦਾ ਪੇਪਰ ਦਿੱਤਾ ਗਿਆ ਅਤੇ ਆਲ ਇੰਡੀਆ ਵਿਚੋਂ 90ਵਾਂ ਸਥਾਨ ਹਾਸਲ ਕੀਤਾ। ਉਹ ਰੋਜ਼ਾਨਾ 18 ਘੰਟੇ ਪੜ੍ਹਦੀ ਸੀ। ਪੜ੍ਹਾਈ ਤੋਂ ਇਲਾਵਾ ਉਸ ਨੂੰ ਡਾਂਸ ਅਤੇ ਨਾਵਲ ਪੜ੍ਹਣ ਦਾ ਸ਼ੌਂਕ ਹੈ। ਹੁਣ ਉਸ ਵਲੋਂ ਮੈਥ ਦੀ ਪੀ.ਐੱਚ.ਡੀ. ਕੀਤੀ ਜਾਵੇਗੀ। ਕ੍ਰਿਪਾ ਗਰਗ ਆਪਣੀ ਸਫਲਤਾ ਦਾ ਸਿਹਰਾ ਸੋਮਨਾਥ ਗਰਗ, ਵੱਡੀ ਭੈਣ ਰਿਚਾ ਗਰਗ ਅਤੇ ਆਪਣੇ ਪਰਿਵਾਰ ਨੂੰ ਦਿੰਦੀ ਹੈ। ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਉਸ ਦਾ ਮਾਰਗ ਦਰਸ਼ਨ ਕੀਤਾ।


cherry

Content Editor

Related News