ਚੀਮਾ ਦੀ ਕੈਪਟਨ ਨੂੰ ਸਲਾਹ, ਬਿਹਾਰ ਤੋਂ ਆਉਣ ਵਾਲੀ ਲੇਬਰ ਦੀ ਹੋਵੇ ਮੈਡੀਕਲ ਜਾਂਚ (ਵੀਡੀਓ)
Thursday, Jun 20, 2019 - 12:11 PM (IST)
ਬਰਨਾਲਾ(ਪੁਨੀਤ ਮਾਨ) : ਬਿਹਾਰ 'ਚ ਫੈਲੇ 'ਚਮਕੀ' ਬੁਖਾਰ 'ਤੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਹਾਰ ਤੋਂ ਆਉਣ ਵਾਲੀ ਲੇਬਰ ਦੀ ਮੈਡੀਕਲ ਜਾਂਚ ਕਰਵਾਉਣ ਤਾਂ ਜੋ ਪੰਜਾਬ ਚ ਚਮਕੀ ਬਿਮਾਰੀ ਨਾ ਫੈਲ ਸਕੇ। ਚੀਮਾ ਮੁਤਾਬਕ ਝੌਨੇ ਦੇ ਸੀਜ਼ਨ ਕਾਰਨ ਵੱਡੀ ਗਿਣਤੀ ਵਿਚ ਬਿਹਾਰ ਤੋਂ ਲੇਬਰ ਪੰਜਾਬ ਆਉਣ ਵਾਲੀ ਹੈ।
ਚਮਕੀ ਬਿਮਾਰੀ ਨਾਲ ਬਿਹਾਰ ਚ ਕੁੱਲ 158 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵੀ ਅਜਿਹੀ ਜਾਨਲੇਵਾ ਬਿਮਾਰੀ ਨੂੰ ਲੈ ਕੇ ਆਪਣੇ ਪੱਧਰ 'ਤੇ ਤਿਆਰੀ ਰਖਣੀ ਚਾਹੀਦੀ ਹੈ। ਇਸ ਬੀਮਾਰੀ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬੀਮਾਰੀ ਮੁਜ਼ੱਫਰਪੁਰ ਦੇ ਨਾਲ-ਨਾਲ ਬਿਹਾਰ ਦੇ ਕਈ ਹੋਰਨਾਂ ਜ਼ਿਲਿਆਂ ਵਿਚ ਫੈਲ ਚੁੱਕੀ ਹੈ। ਰੋਜ਼ਾਨਾ ਵੱਖ-ਵੱਖ ਖੇਤਰਾਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬੀਮਾਰੀ ਦੀ ਦਹਿਸ਼ਤ ਇੰਨੀ ਹੈ ਕਿ ਲੋਕ ਆਪਣੇ ਪਿੰਡ ਛੱਡ ਕੇ ਹੋਰਨਾਂ ਥਾਵਾਂ 'ਤੇ ਜਾ ਰਹੇ ਹਨ।