ਨਸ਼ੇ ਵਾਲੀਆਂ 1.5 ਲੱਖ ਗੋਲੀਆਂ ਸਮੇਤ 3 ਸਮੱਗਲਰ ਗ੍ਰਿਫਤਾਰ

Monday, Dec 09, 2019 - 05:18 PM (IST)

ਨਸ਼ੇ ਵਾਲੀਆਂ 1.5 ਲੱਖ ਗੋਲੀਆਂ ਸਮੇਤ 3 ਸਮੱਗਲਰ ਗ੍ਰਿਫਤਾਰ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਨਸ਼ੇ ਵਾਲੀਆਂ 1 ਲੱਖ 5 ਹਜ਼ਾਰ ਗੋਲੀਆਂ ਸਮੇਤ ਪੁਲਸ ਨੇ 3 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ, ਜਦੋਂਕਿ ਦੋ ਨਸ਼ਾ ਸਮੱਗਲਰ ਆਪਣੀ ਕਾਰ ਭਜਾ ਕੇ ਫਰਾਰ ਹੋ ਗਏ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਬਲਜੀਤ ਸਿੰਘ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਦੀਪਕ ਸ਼ਰਮਾ ਵਾਸੀ ਮਾਹੌਟੀ ਪਾਣੀਪਤ, ਸ਼ੰਕਰ ਕੁਮਾਰ ਅਤੇ ਰਾਜੂ ਵਾਸੀ ਦਿੱਲੀ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਇਹ ਸਾਰੇ ਰਲ ਕੇ ਬਾਹਰੋਂ ਨਸ਼ੇ ਵਾਲੀਆਂ ਗੋਲੀਆਂ ਲਿਆ ਕੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲੇ 'ਚ ਵੇਚਣ ਦਾ ਧੰਦਾ ਕਰਦੇ ਹਨ। ਉਹ ਇਕ ਕਾਰ 'ਚ ਬਰਨਾਲਾ ਦੇ ਆਸ-ਪਾਸ ਨਸ਼ੇ ਵਾਲੀਆਂ ਗੋਲੀਆਂ ਰਿੰਕੂ ਸਿੰਘ ਵਾਸੀ ਹੰਡਿਆਇਆ ਨੂੰ ਦੇਣ ਆ ਰਹੇ ਹਨ।

ਸੂਚਨਾ ਦੇ ਆਧਾਰ 'ਤੇ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਸੀ. ਆਈ. ਏ. ਸਟਾਫ਼ ਦੇ ਪੁਲਸ ਅਧਿਕਾਰੀ ਗੁਰਬਚਨ ਸਿੰਘ ਨੇ ਧਨੌਲਾ ਤੋਂ ਹੰਡਿਆਇਆ ਪੰਡਤਾਂ ਦੇ ਕੋਠੇ ਨਜ਼ਦੀਕ ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬਰ ਦੀ ਹਾਜ਼ਰੀ 'ਚ ਇਕ ਕਾਰ 'ਚੋਂ ਦੀਪਕ ਸ਼ਰਮਾ ਅਤੇ ਸਰਵਨ ਕੁਮਾਰ ਤੋਂ 1 ਲੱਖ 5 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈ ਅਤੇ ਦੂਜੀ ਕਾਰ 'ਚੋਂ ਰਿੰਕੂ ਸਿੰਘ ਤੋਂ 3500 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਨ੍ਹਾਂ ਦੇ ਦੋ ਸਾਥੀ ਸ਼ੰਕਰ ਅਤੇ ਰਾਜੂ ਗੱਡੀ ਭਜਾ ਕੇ ਫਰਾਰ ਹੋ ਗਏ। ਉਸ ਗੱਡੀ 'ਚ ਨਸ਼ੇ ਵਾਲੀਆਂ ਗੋਲੀਆਂ ਹੋ ਸਕਦੀਆਂ ਹਨ। ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀ. ਐੱਸ. ਪੀ. ਰਮਨਿੰਦਰ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ।


author

cherry

Content Editor

Related News