ਚੜ੍ਹਦੀ ਸਵੇਰ ਬਰਨਾਲਾ-ਬਠਿਡਾ ਮੁੱਖ ਮਾਰਗ ‘ਤੇ ਵਾਪਰਿਆ ਹਾਦਸਾ, ਇਕੋ ਪਰਿਵਾਰ ਦੇ 4 ਮੈਂਬਰਾਂ ਸਣੇ 5 ਜ਼ਖ਼ਮੀ

Sunday, Sep 19, 2021 - 01:01 PM (IST)

ਚੜ੍ਹਦੀ ਸਵੇਰ ਬਰਨਾਲਾ-ਬਠਿਡਾ ਮੁੱਖ ਮਾਰਗ ‘ਤੇ ਵਾਪਰਿਆ ਹਾਦਸਾ, ਇਕੋ ਪਰਿਵਾਰ ਦੇ 4 ਮੈਂਬਰਾਂ ਸਣੇ 5 ਜ਼ਖ਼ਮੀ

ਤਪਾ ਮੰਡੀ (ਸ਼ਾਮ, ਗਰਗ) - ਬਰਨਾਲਾ-ਬਠਿਡਾ ਮੁੱਖ ਮਾਰਗ ‘ਤੇ ਪਿੰਡ ਘੁੰਨਸ ਨੇੜੇ ਅੱਜ ਚੜ੍ਹਦੀ ਸਵੇਰੇ 9 ਵਜੇ ਦੇ ਕਰੀਬ ਇੱਕ ਸੜਕ ਕਾਰ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਇਕੋ ਪਰਿਵਾਰ ਦੇ 4 ਮੈਂਬਰਾਂ ਸਣੇ 5 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਵਹੀਕਲ ਸਣੇ ਮੌਕੇ ਤੋਂ ਫਰਾਰ ਹੋ ਗਿਆ। 

ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ

ਜਾਣਕਾਰੀ ਅਨੁਸਾਰ ਕਾਰ ਚਾਲਕ ਮੁਕੇਸ਼ ਕੁਮਾਰ ਗੰਗਾਨਗਰ ਤੋਂ ਪਟਿਆਲਾ ਇੱਕ ਪਰਿਵਾਰ ਦੇ 4 ਮੈਂਬਰਾਂ ਨੂੰ ਲੈ ਕੇ ਨਿੱਜੀ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਤਪਾ-ਘੁੰਨਸ ਦੇ ਵਿਚਕਾਰ ਕਾਰ ਚਲਾਉਂਦੇ ਸਮੇਂ ਡਰਾਇਵਰ ਦੀ ਅੱਖ ਲੱਗ ਗਈ, ਜਿਸ ਕਾਰਨ ਉਸ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ ਅਤੇ ਕਾਰ ਖਤਾਨਾਂ ‘ਚ ਪਲਟੇ ਖਾ ਕੇ ਸਿੱਧੀ ਹੋ ਗਈ। ਕਾਰ ‘ਚ ਸਵਾਰ ਘਰ ਦੇ ਮੁੱਖੀ ਤਿਲਕ ਰਾਜ, ਪਰਮਜੀਤ ਕੌਰ (ਪਤਨੀ), ਕਰਨ ਸੌਂਨੀ (ਪੁੱਤਰ) ਅਤੇ ਕਿਰਨਦੀਪ ਕੌਰ (ਬੇਟੀ) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਅਤੇ 108 ਦੀਆਂ ਐਬੂਲੈਂਸਾਂ ਦੁਆਰਾ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ


author

rajwinder kaur

Content Editor

Related News