CBI ਨੇ ਮੁੜ ਸ਼ੁਰੂ ਕੀਤੀ ਬੇਅਦਬੀ ਮਾਮਲੇ ਦੀ ਜਾਂਚ, ਪੁੱਜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ

Tuesday, Dec 03, 2019 - 04:49 PM (IST)

CBI ਨੇ ਮੁੜ ਸ਼ੁਰੂ ਕੀਤੀ ਬੇਅਦਬੀ ਮਾਮਲੇ ਦੀ ਜਾਂਚ, ਪੁੱਜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ

ਫਰੀਦਕੋਟ (ਜਗਤਾਰ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਦੀ ਅੱਜ ਤੋਂ ਸੀ.ਬੀ.ਆਈ. ਨੇ ਮੁੜ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੇਅਦਬੀ ਮਾਮਲੇ ਦੇ ਸਬੰਧ ’ਚ ਸੀ.ਬੀ.ਆਈ. ਟੀਮ ਦੇ 6 ਦੇ ਕਰੀਬ ਅਧਿਕਾਰੀ ਬਰਗਾੜੀ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਨ 2015 ਨੂੰ ਚੋਰੀ ਹੋਈ ਸੀ। ਜਾਣਕਾਰੀ ਅਨੁਸਾਰ ਟੀਮ ਦੇ ਅਧਿਕਾਰੀਆਂ ਨੇ ਜਾਂਚ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੋਰਾ ਸਿੰਘ  ਤੋਂ ਮਾਮਲੇ ਦੀ ਜਾਣਕਾਰੀ ਲੈਣ ਲਈ ਕੁਝ ਸਵਾਲ-ਜਵਾਬ ਕੀਤੇ। ਇਸ ਤੋਂ ਬਾਅਦ ਟੀਮ ਨੇ ਗੁਰਦੁਆਰਾ ਸਾਹਿਬ ਦੀ ਖਜਾਨਚੀ ਬੀਬੀ ਪ੍ਰੀਤਮ ਕੌਰ ਤੋਂ ਇਲਾਵਾ ਇਕ ਹੋਰ ਵਿਅਕਤੀ ਰਣਜੀਤ ਸਿੰਘ ਤੋਂ ਵੀ ਜਾਣਕਾਰੀ ਹਾਸਲ ਕੀਤੀ। ਬੇਅਦਬੀ ਮਾਮਲੇ ਦੀ ਜਾਂਚ ਕਰਨ ਆਈ ਟੀਮ ਨੇ ਕਰੀਬ ਦੋ ਘੰਟੇ ਤੱਕ ਗੁਰਦੁਆਰੇ ਸਾਹਿਬ ਵਿਖੇ ਜਾ ਕੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਜ਼ਿਕਰਯੋਗ ਹੈ ਕੀ ਕੁਝ ਮਹੀਨੇ ਪਹਿਲਾਂ ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ਪੇਸ਼ ਕਰਨ ਮਗਰੋਂ ਕੇਸ ’ਚ ਆਪਣੇ ਆਪ ਨੂੰ ਹਟਾਣ ਲਈ ਅਦਾਲਤ ’ਚ ਪੱਖ ਰੱਖਿਆ ਸੀ। ਜਿਸ ਤੋਂ ਬਾਅਦ ਸੀ.ਬੀ.ਆਈ. ਦੀ ਕਾਰਜ ਸ਼ੈਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਸਨ ਅਤੇ ਜਾਂਚ ਨੂੰ ਅਧੂਰਾ ਮੰਨਿਆ ਗਿਆ ਸੀ। ਸੀ.ਬੀ.ਆਈ. ਨੇ ਇਸ ਮਾਮਲੇ ਦੇ ਸਬੰਧ ’ਚ ਇਕ ਤਰਫੀ ਅਰਜ਼ੀ ਪੇਸ਼ ਕਰਕੇ ਇਸ ਦੀ ਮੁੜ ਤੋਂ ਜਾਂਚ ਕਰਨ ਦੀ ਅਦਾਲਤ ’ਚ ਗੱਲ ਕਹੀ ਅਤੇ ਕਲੋਜ਼ਰ ਰਿਪੋਰਟ ਨੂੰ ਫਿਲਹਾਲ ਦੇ ਲਈ ਪੈਡਿੰਗ ਕਰ ਦਿੱਤਾ। ਅਦਾਲਤ ’ਚ ਅਰਜ਼ੀ ਪੇਸ਼ ਕਰਨ ਮਗਰੋਂ ਸੀ.ਬੀ.ਆਈ. ਨੇ ਅੱਜ ਬੇਅਦਬੀ ਮਾਮਲੇ ਦੀ ਜਾਂਚ ਫਿਰ ਤੋਂ ਕਰਨੀ ਸ਼ੁਰੂ ਕਰ ਦਿੱਤੀ। 


author

rajwinder kaur

Content Editor

Related News