ਬਰਗਾੜੀ ਮੋਰਚੇ ਤੇ ਅਕਾਲੀ ਵਰਕਰਾਂ ''ਚ ਟਕਰਾਅ!
Saturday, May 18, 2019 - 02:13 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਬੇਅਦਬੀਆਂ ਖਿਲਾਫ਼ ਦੋਸ਼ੀਆਂ ਸਜ਼ਾ ਦਿਵਾਉਣ ਲਈ ਕਾਲੀਆਂ ਝੰਡੀਆਂ ਸਮੇਤ ਸਿੱਖ ਜਥੇਬੰਦੀਆਂ ਦਾ ਰੋਸ ਮਾਰਚ ਸ਼ੁੱਕਰਵਾਰ ਨੂੰ ਲੰਬੀ ਪੁੱਜਿਆ, ਜਿਸਦੀ ਅਗਵਾਈ ਜਥੇਦਾਰ ਧਿਆਨ ਸਿੰਘ ਮੰਡ ਕਰ ਰਹੇ ਸਨ। ਰੋਸ ਮਾਰਚ ਮੌਕੇ ਜਵਾਬੀ ਕਾਰਵਾਈ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਲੰਬੀ ਦੇ ਯੂਥ ਆਗੂਆਂ ਤੇ ਵਰਕਰਾਂ ਨੇ ਵੀ ਨਾਅਰੇਬਾਜ਼ੀ ਕੀਤੀ। ਜਿੱਥੇ ਇਕ ਪਾਸੇ ਇਸ ਰੋਸ ਮਾਰਚ ਦੇ ਆਗੂ ਕਾਲੀਆਂ ਝੰਡੀਆਂ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਇਨ੍ਹਾਂ ਤੋਂ ਥੋੜੀ ਦੂਰੀ 'ਤੇ ਲੰਬੀ ਹਲਕੇ ਦੇ ਅਕਾਲੀ ਦਲ ਦੇ ਦਫਤਰ ਦੇ ਬਾਹਰ ਯੂਥ ਅਕਾਲੀ ਆਗੂਆਂ ਤੇ ਵਰਕਰਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਤੇ ਕਾਲੀਆਂ ਝੰਡੀਆਂ ਵਾਲੇ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਮਾਹੌਲ ਕਾਫੀ ਭਖ ਗਿਆ ਪਰ ਪੁਲਸ ਨੇ ਦੋਵਾਂ ਧਿਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਿਸ ਦੇ ਚਲਦਿਆਂ ਮਾਹੌਲ ਸ਼ਾਂਤ ਹੋ ਗਿਆ।
ਉਧਰ ਜਦੋਂ ਧਿਆਨ ਸਿੰਘ ਮੰਡ ਸੰਬੋਧਨ ਕਰ ਰਹੇ ਸਨ ਤਾਂ ਸ਼ਾਮ ਦੇ 5 ਵੱਜਣ ਕਰਕੇ ਸਪੀਕਰ ਵੀ ਬੰਦ ਕਰਨਾ ਪਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਆਪਣਾ ਭਾਸ਼ਣ ਵੀ ਬਿਨਾਂ ਸਪੀਕਰ ਤੋਂ ਵੀ ਪੂਰਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਸਿੱਖ ਜਥੇਬੰਦੀਆਂ ਦਾ ਰੋਸ ਮਾਰਚ ਫਾਜ਼ਿਲਕਾ ਤੋਂ ਸ਼ੁਰੂ ਹੋਇਆ।