ਬਰਗਾੜੀ ਕਾਂਡ ਦੇ ਮਾਮਲੇ ''ਚ DSP ਤੇ SP ਸਣੇ 4 ਹੋਰਾਂ ਤੋਂ ਕੀਤੀ ਪੁੱਛਗਿੱਛ
Sunday, Mar 03, 2019 - 10:32 AM (IST)

ਫਗਵਾੜਾ (ਹਰਜੋਤ)— ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਚੱਲ ਰਹੀ ਜਾਂਚ ਦੇ ਸਬੰਧ 'ਚ ਵਿਸ਼ੇਸ਼ ਜਾਂਚ ਕਮੇਟੀ ਨੇ ਬੀਤੇ ਦਿਨ ਇਥੇ ਉਕਤ ਕੇਸ ਨਾਲ ਸਬੰਧਤ ਪੁਲਸ ਅਤੇ ਸਿਵਲ ਅਧਿਕਾਰੀਆਂ ਤੋਂ ਪੁੱਛਗਿੱਛ ਕਰਕੇ ਬਿਆਨ ਦਰਜ ਕੀਤੇ। ਬੀਤੇ ਦਿਨ ਸਵੇਰ ਤੋਂ ਹੀ ਏ. ਡੀ. ਜੀ. ਪੀ. ਪ੍ਰਮੋਦ ਕੁਮਾਰ, ਆਈ. ਜੀ. ਅਰੁਨਪਾਲ ਸਿੰਘ, ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ, ਡੀ. ਸੀ. ਪੀ. ਭੁਪਿੰਦਰ ਸਿੰਘ ਅਤੇ ਆਧਾਰਿਤ ਟੀਮ ਨੇ ਇਕ ਐੱਸ. ਪੀ, ਇਕ ਡੀ. ਐੱਸ. ਪੀ. ਅਤੇ 4 ਸਿਵਲੀਅਨ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ। ਵਰਣਨਯੋਗ ਹੈ ਕਿ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਇਸ ਮਾਮਲੇ 'ਚ ਪਹਿਲਾਂ ਹੀ ਜੇਲ 'ਚ ਹਨ ਅਤੇ 'ਸਿੱਟ' ਵੱਲੋਂ ਇਸ ਕੇਸ 'ਚ ਲਗਾਤਾਰ ਪੁੱਛਗਿੱਛ ਦਾ ਕੰਮ ਜਾਰੀ ਹੈ।