ਬਰਗਾੜੀ ਬੇਅਦਬੀ ਕਾਂਡ : ਅਦਾਲਤ ਨੇ 8 ਅਕਤੂਬਰ ਤਕ ਮੁਲਤਵੀ ਕੀਤੀ ਸੁਣਵਾਈ

Friday, Sep 17, 2021 - 06:38 PM (IST)

ਬਰਗਾੜੀ ਬੇਅਦਬੀ ਕਾਂਡ : ਅਦਾਲਤ ਨੇ 8 ਅਕਤੂਬਰ ਤਕ ਮੁਲਤਵੀ ਕੀਤੀ ਸੁਣਵਾਈ

ਫਰੀਦਕੋਟ (ਜਗਤਾਰ ਸਿੰਘ)-ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਸ਼ੁੱਕਰਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਬੰਸ ਦੀ ਅਦਾਲਤ ’ਚ ਸੁਣਵਾਈ ਹੋਈ । ਇਸ ਦੌਰਾਨ ਇਸ ਕੇਸ ’ਚ ਚਾਰਜਸ਼ੀਟ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ, ਐੱਸ. ਪੀ. ਬਿਕਰਮਜੀਤ ਸਿੰਘ, ਤੱਤਕਾਲੀ ਐੱਸ. ਐੱਚ. ਓ. ਬਾਜਾਖਾਨਾ ਅਮਰਜੀਤ ਸਿੰਘ ਕੁਲਾਰ, ਮੋਗਾ ਦੇ ਕਾਰੋਬਾਰੀ ਪੰਕਜ ਬਾਂਸਲ ਤੇ ਫਰੀਦਕੋਟ ਦੇ ਸੁਹੇਲ ਸਿੰਘ ਬਰਾੜ ਅਦਾਲਤ ’ਚ ਪੇਸ਼ ਹੋਏ, ਜਦਕਿ ਹਾਈਕੋਰਟ ਤੋਂ ਹਾਲ ਹੀ ’ਚ ਮਿਲੀ ਰਾਹਤ ਦੇ ਚਲਦਿਆਂ ਸਾਬਕਾ ਸੁਮੇਧ ਸਿੰਘ ਸੈਣੀ ਦੀ ਹਾਜ਼ਰੀ ਮੁਆਫ ਰਹੀ। ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਅਕਤੂਬਰ ਤਕ ਮੁਲਤਵੀ ਕਰ ਦਿੱਤੀ।

ਇਹ ਵੀ ਪੜ੍ਹੋ : ਕੈਨੇਡਾ ਫੈਡਰਲ ਚੋਣਾਂ : ਕੋਰੋਨਾ ਪ੍ਰੋਟੋਕੋਲ ਤੋੜਨ ’ਤੇ ਜਸਟਿਨ ਟਰੂਡੋ ਆਏ ਵਿਵਾਦਾਂ ’ਚ


author

Manoj

Content Editor

Related News