ਬਾਰਾਸਿੰਙੇ ਨੇ ਠੰਡ ''ਚ ਛੁਡਾਏ ਲੋਕਾਂ ਦੇ ਪਸੀਨੇ, ਵਾਈਲਡ ਲਾਈਫ ਟੀਮ ਦੀ ਫੜਨ ਲਈ ਲੱਗੀ ਦੌੜ

01/31/2020 5:54:40 PM

ਲੁਧਿਆਣਾ (ਸਲੂਜਾ) : ਹੈਬੋਵਾਲ ਅਧੀਨ ਆਉਂਦੇ ਸੰਗਮ ਪੈਲੇਸ ਕੋਲ ਰਹਿੰਦੇ ਲੋਕਾਂ ਦੇ ਉਸ ਪਸੀਨੇ ਛੁੱਟ ਗਏ ਜਦੋਂ ਇਕ ਬਾਰਾਸਿੰਙਾ ਤੇਜ਼ੀ ਨਾਲ ਦੌੜਦਾ ਹੋਇਆ ਅੰਦਰ ਦਾਖਲ ਹੋ ਗਿਆ। ਬਾਰਾਸਿੰਙਾ ਨੂੰ ਕਾਬੂ ਕਰਨ ਲਈ ਪਹਿਲਾਂ ਇਲਾਕਾ ਨਿਵਾਸੀਆਂ ਨੇ ਆਪਣੇ ਪੱਧਰ 'ਤੇ ਕੋਸ਼ਿਸ਼ ਕੀਤੀ ਪਰ ਬਾਰਾਸਿੰਙੇ ਦੀ ਦੌੜਨ ਦੀ ਸਪੀਡ ਐਨੀ ਜ਼ਿਆਦਾ ਸੀ ਕਿ ਉਹ ਛੱਤ 'ਤੇ ਸ਼ਲਾਘਾ ਲਗਾਉਂਦਾ ਹੋਇਆ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਪਲਾਟ 'ਚ ਦਾਖਲ ਹੋ ਜਾਂਦਾ। ਕੁਝ ਨੌਜਵਾਨਾ ਨੂੰ ਮਾਮੂਲੀ ਜਿਹੀਆਂ ਖਾਰੋਚਾਂ ਆਈਆਂ, ਜਦੋਂਕਿ ਉਨ੍ਹਾਂ ਨੇ ਬਾਰਾਸਿੰਙੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ 'ਚ ਸਫਲ ਨਹੀਂ ਹੋ ਸਕੇ।

PunjabKesariਜਦੋਂ ਤੱਕ ਬਾਰਾਸਿੰਙਾ ਇਲਾਕੇ 'ਚ ਰਿਹਾ ਹਰ ਕਿਸੇ ਦੇ ਚਿਹਰੇ 'ਤੇ ਸਹਿਮ ਦੇਖਣ ਨੂੰ ਮਿਲਿਆ। ਦੁਧਾਰੂ ਪਸ਼ੂਆਂ ਨੂੰ ਤਾਂ ਲੋਕ ਸੁਰੱਖਿਅਤ ਸਥਾਨਾਂ 'ਤੇ ਲਿਜਾਣ ਲੱਗੇ ਤਾਂ ਬਾਰਾਸਿੰਙਾ ਉਨ੍ਹਾਂ ਦੇ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਜੋ ਘਰ ਅੰਦਰ ਸੀ ਉਹ ਅੰਦਰ ਹੀ ਬੰਦ ਹੋ ਰਹਿ ਗਿਆ, ਜੋ ਲੋਕ ਬਾਹਰ ਸਨ ਉਹ ਬਾਰਾਸਿੰਙੇ ਨੂੰ ਹਰ ਢੰਗ ਨਾਲ ਕਾਬੂ ਕਰਨ ਦਾ ਜ਼ੋਰ ਲਾਉਂਦੇ ਰਹੇ। ਇਸ ਵਿਚ ਇਲਾਕਾ ਨਿਵਾਸੀਆਂ ਵੱਲੋਂ ਵਾਈਲਡ ਲਾਈਫ ਟੀਮ ਨੂੰ ਸੂਚਿਤ ਕੀਤਾ ਗਿਆ। ਇਸ ਟੀਮ ਨੇ ਪੁਲਸ ਦੀ ਮਦਦ ਵੀ ਲਈ। ਲਗਭਗ 2 ਘੰਟਿਆਂ ਤੱਕ ਬਾਰਾਸਿੰਙੇ ਨੂੰ ਕਾਬੂ ਕਰਨ ਲਈ ਵਾਈਲਡ ਲਾਈਫ ਟੀਮ ਨੂੰ ਦੌੜ ਲਗਾਉਣੀ ਪਈ। ਦੋ-ਤਿੰਨ ਸਥਾਨਾਂ 'ਤੇ ਟੀਮ ਨੇ ਜਾਲ ਬੰਨ੍ਹ ਕੇ ਇਸ ਕਾਬੂ ਕਰਨਾ ਚਾਹਿਆ ਪਰ ਉਹ ਤੇਜ਼ ਛਾਲ ਮਾਰ ਕੇ ਜਾਲ ਤੋਂ ਦੂਰ ਚਲਾ ਜਾਂਦਾ।

PunjabKesari

ਕਾਬੂ ਕਰ ਕੇ ਮੱਤੇਵਾੜਾ ਦੇ ਜੰਗਲਾਂ 'ਚ ਛੱਡ ਦਿੱਤਾ
ਵਾਈਲਡ ਲਾਈਫ ਦੇ ਅਧਿਕਾਰੀ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵੀ ਜਾਨਵਰ ਇਸ ਤਰ੍ਹਾਂ ਕਿਸੇ ਰਿਹਾਇਸ਼ੀ ਇਲਾਕਿਆਂ 'ਚ ਦਾਖਲ ਹੋ ਜਾਂਦਾ ਹੈ ਉਸ ਨੂੰ ਫੜਨ ਲਈ ਪਲੈਨਿੰਗ ਕਰਨੀ ਪੈਂਦੀ ਹੈ ਤਾਂ ਲੋਕਾਂ ਅਤੇ ਜਾਨਵਰ ਦੋਵਾਂ ਦਾ ਨੁਕਸਾਨ ਨਾ ਹੋ ਸਕੇ। ਉਨ੍ਹਾਂ ਨੇ ਇਹ ਮੰਨਿਆ ਹੈ ਕਿ ਬਾਰਾਸਿੰਙੇ ਨੂੰ ਕਾਬੂ ਕਰਨ ਲਈ ਉਨ੍ਹਾਂ ਕੋਲ ਜਾਲ ਤੋਂ ਇਲਾਵਾ ਗੰਨ ਵੀ ਸੀ। ਗੰਨ ਦੀ ਇਕਦਮ ਵਰਤੋਂ ਨਹੀਂ ਕਰ ਸਕਦੇ ਅਤੇ ਕਈ ਵਾਰ ਜਾਨਵਰ ਨੂੰ ਅਟੈਕ ਆ ਜਾਂਦਾ ਹੈ, ਜੋ ਉਸ ਦੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਲਗਭਗ 2 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਇਸ ਬਾਰਾਸਿੰਙੇ ਨੂੰ ਕਾਬੂ ਕਰ ਕੇ ਮੱਤੇਵਾੜਾ ਦੇ ਜੰਗਲਾਂ 'ਚ ਸੁਰੱਖਿਅਤ ਛੱਡਿਆ ਗਿਆ ਹੈ।
PunjabKesari


Anuradha

Content Editor

Related News