ਪ੍ਰਸ਼ਾਸਨ ਦੀ ਬੇਰੁਖੀ ਤੋਂ ਦੁਖੀ ਹੋਏ ਬਾਪੂਧਾਮ ਦੇ ਲੋਕ, ਸੜਕਾਂ ''ਤੇ ਉਤਰੇ

05/19/2020 5:03:35 PM

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਮੰਗਲਵਾਰ ਨੂੰ ਬਾਪੂਧਾਮ ਕਾਲੋਨੀ ਦੇ ਲੋਕ ਪ੍ਰਸ਼ਾਸਨ ਦੀ ਬੇਰੁਖੀ ਅਤੇ ਖੁਦ 'ਤੇ ਲੱਗੀਆਂ ਪਾਬੰਦੀਆਂ ਤੋਂ ਤੰਗ ਆ ਕੇ ਸੜਕਾਂ 'ਤੇ ਉਤਰ ਆਏ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖ ਕੇ ਪ੍ਰਸ਼ਾਸਨ ਨੇ ਉਨ੍ਹਾਂ 'ਤੇ ਪਾਬੰਦੀ ਤਾਂ ਲਾ ਦਿੱਤੀ ਪਰ ਨਾ ਖਾਣ ਦੀ ਵਿਵਸਥਾ ਅਤੇ ਨਾ ਹੀ ਉਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ। ਅਜਿਹੇ 'ਚ ਲੋਕਾਂ ਦਾ ਗੁੱਸਾ ਫੁੱਟਿਆ ਅਤੇ ਉਹ ਸੜਕਾਂ 'ਤੇ ਉਤਰ ਆਏ। ਇਸ ਤੋਂ ਬਾਅਦ ਐਸ. ਡੀ. ਐਮ. ਨੇ ਮੌਕੇ 'ਤੇ ਆ ਕੇ ਹਾਲਾਤ ਨੂੰ ਕਾਬੂ ਕੀਤਾ ਪਰ ਜੇਕਰ ਇਸੇ ਤਰ੍ਹਾਂ ਲੋਕ ਖੁੱਲ੍ਹੇਆਮ ਫਿਰਨ ਲੱਗ ਪਏ ਤਾਂ ਪਾਜ਼ੇਟਿਵ ਕੇਸਾਂ 'ਚ ਹੋਰ ਵਾਧਾ ਹੋ ਸਕਦਾ ਹੈ।
ਚੰਡੀਗੜ੍ਹ ਦੇ 3 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ
ਚੰਡੀਗੜ੍ਹ ਦੇ 3 ਲੋਕਾਂ ਨੇ ਮੰਗਲਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਵਾਪਸੀ ਕੀਤੀ। ਇਨ੍ਹਾਂ 'ਚੋਂ ਬਾਪੂਧਾਮ ਕਾਲੋਨੀ ਦੇ 2 ਲੋਕ ਅਤੇ ਇਕ ਕਿਸੇ ਹੋਰ ਇਲਾਕੇ ਦਾ ਰਹਿਣ ਵਾਲਾ ਹੈ। ਠੀਕ ਹੋਣ ਵਾਲੇ ਮਰੀਜ਼ਾਂ 'ਚ 30 ਸਾਲਾ ਸ਼ਖਸ, 42 ਸਾਲਾ ਸ਼ਖਸ ਅਤੇ 60 ਸਾਲਾਂ ਦੀ ਔਰਤ ਸ਼ਾਮਲ ਹੈ, ਜਿਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਹੁਣ ਤੱਕ ਕੁੱਲ 58 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।


Babita

Content Editor

Related News