ਰਾਤੀ 9 ਇੰਚੀ ਕੰਧ ਪਾੜ ਕੇ ਬੈਂਕ ''ਚ ਦਾਖਲ ਹੋਏ ਚੋਰ, ਸਵੇਰੇ ਜਾਂਚ ਹੋਈ ਤਾਂ ਪੁਲਸ ਵੀ ਰਹਿ ਗਈ ਹੈਰਾਨ (ਤਸਵੀਰਾਂ)

08/30/2015 8:26:53 PM

ਪਟਿਆਲਾ/ਬਾਰਨ (ਬਲਜਿੰਦਰ/ ਇੰਦਰਪ੍ਰੀਤ) - ਸਰਹਿੰਦ ਰੋਡ ਫੱਗਣ ਮਾਜਰਾ ਪੁਲਸ ਚੌਕੀ ਦੇ ਬਿਲਕੁਲ ਨੇੜੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਫੱਗਣ ਮਾਜਰਾ ਬ੍ਰਾਂਚ ''ਚ ਬੀਤੀ ਰਾਤ ਚੋਰਾਂ ਨੇ 9 ਇੰਚੀ ਕੰਧ ''ਚ ਪਾੜ ਪਾ ਕੇ ਚੋਰੀ ਕਰ ਲਈ ਪਰ ਇਸ ਚੋਰੀ ਨੂੰ ਦੇਖ ਕੇ ਜਿਥੇ ਬੈਂਕ ਦੇ ਲੋਕ ਹੈਰਾਨ ਹਨ ਉਥੇ ਪੁਲਸ ਵੀ ਚੋਰਾਂ ਦੀ ਇਸ ਹਰਕਤ ਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ ਹੈ। ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਚੋਰ ਤਿੰਨ ਮਾਨੀਟਰ (ਐੱਲ. ਈ. ਡੀ.) ਚੋਰੀ ਕਰਕੇ ਲੈ ਗਏ ਜਦਕਿ ਕੈਸ਼ ਤੇ ਹੋਰ ਕੀਮਤੀ ਸਾਮਾਨ ਨੂੰ ਚੋਰਾਂ ਨੇ ਹੱਥ ਤੱਕ ਨਹੀਂ ਲਗਾਇਆ। ਕੰਪਿਊਟਰ ਮਸ਼ੀਨ (ਸੀ.ਪੀ.ਯੂ) ਨੂੰ ਚੁੱਕਣਾ ਤਾਂ ਦੂਰ ਦੀ ਗੱਲ ਮਾਨੀਟਰ ਦਾ ਸਟੈਂਡ ਵੀ ਚੋਰ ਬੈਂਕ ''ਚ ਹੀ ਛੱਡ ਗਏ। ਇਥੇ ਲਗਭਗ 10 ਮਾਨੀਟਰ ਸਨ। ਪੁਲਸ ਚੋਰਾਂ ਦਾ ਇਰਾਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ।
ਥਾਣਾ ਅਨਾਜ ਮੰਡੀ ਦੀ ਪੁਲਸ ਨੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ''ਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਬੈਂਕ ''ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਚੋਰਾਂ ਦੇ ਇਰਾਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੌਕੀ ਦੇ ਨੇੜੇ ਸਥਿਤ ਇਸ ਬ੍ਰਾਂਚ ਵਿਚ ਚੋਰੀ ਦੀ ਇਹ ਦੂਜੀ ਘਟਨਾ ਹੈ ਅਤੇ ਚੋਰ ਹਮੇਸ਼ਾ ਪੁਲਸ ਨੱਕ ਦੇ ਥੱਲੇ ਤੋਂ ਚੋਰੀ ਕਰ ਕੇ ਲੈ ਜਾਂਦੇ ਹਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਸਿਟੀ-2 ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਅਨਾਜ ਮੰਡੀ ਦੇ ਐੱਸ. ਐੱਚ. ਓ. ਸਤਨਾਮ ਸਿੰਘ ਵਿਰਕ ਮੌਕੇ ''ਤੇ ਪੁਲਸ ਟੀਮਾਂ ਸਮੇਤ ਪਹੁੰਚੇ। ਜਾਂਦੇ ਹੀ ਡੀ. ਐੱਸ. ਪੀ. ਧਾਲੀਵਾਲ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਫਿੰਗਰ ਐਕਸਪਰਟ ਟੀਮਾਂ ਨੇ ਸਾਰੀਆਂ ਥਾਵਾਂ ਤੋਂ ਫਿੰਗਰ ਪ੍ਰਿੰਟ ਲਏ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

Content Editor

Related News