ਕਮਰੇ 'ਚ ਬੈਂਕ ਮੈਨੇਜਰ ਦੀ ਲਾਸ਼ ਦੇਖ ਲੋਕਾਂ ਸਣੇ ਪੁਲਸ ਵੀ ਹੈਰਾਨ, ਪਾਏ ਹੋਏ ਸੀ ਔਰਤਾਂ ਦੇ UnderGarments

Friday, Jun 09, 2023 - 03:51 PM (IST)

ਕਮਰੇ 'ਚ ਬੈਂਕ ਮੈਨੇਜਰ ਦੀ ਲਾਸ਼ ਦੇਖ ਲੋਕਾਂ ਸਣੇ ਪੁਲਸ ਵੀ ਹੈਰਾਨ, ਪਾਏ ਹੋਏ ਸੀ ਔਰਤਾਂ ਦੇ UnderGarments

ਲੁਧਿਆਣਾ (ਰਾਜ) : ਇੱਥੇ ਅਮਰਪੁਰਾ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਸੀਨੀਅਰ ਬੈਂਕ ਮੈਨੇਜਰ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਬੈਂਕ ਮੈਨੇਜਰ ਵਿਨੋਦ (50) ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਉਹ ਇੱਥੇ ਚੀਮਾ ਚੌਂਕ ਨੇੜੇ ਕੈਨੇਰਾ ਬੈਂਕ 'ਚ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਸੀ ਅਤੇ ਇੱਥੇ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਖ਼ੁਸ਼ ਕੀਤੇ ਪੰਜਾਬ ਪੁਲਸ ਦੇ ਮੁਲਾਜ਼ਮ, ਜਾਣੋ ਕਿਹੜੇ ਕੀਤੇ ਵੱਡੇ ਐਲਾਨ (ਵੀਡੀਓ)

ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਆਇਆ। ਸਵੇਰੇ ਜਦੋਂ ਉਸ ਨੇ ਕਾਫ਼ੀ ਦੇਰ ਤੱਕ ਗੇਟ ਨਾ ਖੋਲ੍ਹਿਆ ਤਾਂ ਮਕਾਨ ਮਾਲਕ ਨੂੰ ਸ਼ੱਕ ਹੋਇਆ। ਉਸ ਨੇ ਇਲਾਕੇ ਦੇ ਸਾਬਕਾ ਕੌਂਸਲਰ ਨੂੰ ਬੁਲਾਇਆ ਅਤੇ ਫਿਰ ਪੁਲਸ ਨੂੰ ਫੋਨ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੇ ਜਦੋਂ ਗੇਟ ਖੋਲ੍ਹਿਆ ਤਾਂ ਵਿਨੋਦ ਦੀ ਲਾਸ਼ ਲਟਕਦੀ ਮਿਲੀ।

ਇਹ ਵੀ ਪੜ੍ਹੋ : ਗੱਜ-ਵੱਜ ਕੇ ਕਰਨਾ ਸੀ ਧੀ ਦਾ ਵਿਆਹ, ਤਾਰੀਖ਼ ਨੇੜੇ ਆਉਂਦੇ ਹੀ ਮੁੰਡੇ ਵਾਲਿਆਂ ਦੀ ਕਰਤੂਤ ਨੇ ਉਡਾਏ ਹੋਸ਼

ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਬੈਂਕ ਮੈਨੇਜਰ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਪਾਏ ਹੋਏ ਸੀ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਸਣੇ ਪੁਲਸ ਵੀ ਹੈਰਾਨ ਰਹਿ ਗਈ। ਫਿਲਹਾਲ ਪੁਲਸ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਵੀ ਕਹਿਣਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਨਹੀਂ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News