ਦੁਖ਼ਦ ਖ਼ਬਰ: ਲਾਪਤਾ ਧੀ ਲੱਭਦੇ ਮਾਪੇ ਹੋਏ ਬੇਹਾਲ, ਛੱਪੜ ਖਾਲ੍ਹੀ ਕਰਵਾਇਆ ਤਾਂ ਵੇਖ ਉਡੇ ਹੋਸ਼

Friday, Sep 18, 2020 - 12:07 PM (IST)

ਦੁਖ਼ਦ ਖ਼ਬਰ: ਲਾਪਤਾ ਧੀ ਲੱਭਦੇ ਮਾਪੇ ਹੋਏ ਬੇਹਾਲ, ਛੱਪੜ ਖਾਲ੍ਹੀ ਕਰਵਾਇਆ ਤਾਂ ਵੇਖ ਉਡੇ ਹੋਸ਼

ਪੱਟੀ (ਸੌਰਭ) : ਪੁਲਸ ਥਾਣਾ ਕੱਚਾ ਪੱਕਾ ਅਧੀਨ ਪਿੰਡ ਸੂਰਵਿੰਡ ਦੇ ਸਾਂਸੀ ਸਿੱਖ ਬਰਾਦਰੀ ਨਾਲ ਸਬੰਧਿਤ ਗੁਰਦੇਵ ਸਿੰਘ ਦੀ ਤਿੰਨ ਸਾਲਾ ਬੱਚੀ ਦੇ ਛੱਪੜ 'ਚ ਡੁੱਬ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੁਲਜ਼ਮਾਂ ਨੂੰ ਸੁਣਾਈ ਧਾਰਮਿਕ ਸਜ਼ਾ

ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਕਰੀਬ ਗਿਆਰਾਂ ਵਜੇ ਜਦੋਂ ਪਰਿਵਾਰ ਦੇ ਮੈਂਬਰ ਆਪਣੇ ਕਾਰੋਬਾਰਾਂ 'ਤੇ ਗਏ ਸੀ ਤਾਂ ਉਸ ਗੁਰਦੇਵ ਸਿੰਘ ਦੀ ਧੀ ਮਨਪ੍ਰੀਤ ਕੌਰ (3) ਲਾਪਤਾ ਹੋ ਗਈ। ਸਾਰਾ ਦਿਨ ਲੱਭਣ ਦੇ ਬਾਵਜੂਦ ਜਦੋਂ ਬੱਚੀ ਕਿਤੇ ਵੀ ਨਾ ਲੱਭੀ ਤਾਂ ਸ਼ੱਕ ਦੇ ਆਧਾਰ 'ਤੇ ਘਰ ਦੇ ਨਜ਼ਦੀਕ ਵਾਲਾ ਛੱਪੜ ਖਾਲੀ ਕਰਵਾਇਆ ਗਿਆ ਤਾਂ ਰਾਤ ਕਰੀਬ 9 ਵਜੇ ਦੇ ਕਰੀਬ ਉਕਤ ਉਸ ਦੀ ਲਾਸ਼ ਛੱਪੜ ਵਿਚੋਂ ਮਿਲ ਗਈ। ਲਾਸ਼ ਵੇਖ ਪਰਿਵਾਰ ਦੇ ਹੋਸ਼ ਹੀ ਉਡ ਗਏ। ਪੁਲਸ ਥਾਣਾ ਕੱਚਾ ਪੱਕਾ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ :  ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ 7 ਮਤੇ ਪਾਸ


author

Baljeet Kaur

Content Editor

Related News