PM ਮੋਦੀ ਦੇ ਦੌਰੇ ਦੇ ਮੱਦੇਨਜ਼ਰ 24 ਤਾਰੀਖ਼ ਤੱਕ ਡਰੋਨ ਉਡਾਉਣ ’ਤੇ ਪਾਬੰਦੀ

Monday, Aug 22, 2022 - 03:51 PM (IST)

PM ਮੋਦੀ ਦੇ ਦੌਰੇ ਦੇ ਮੱਦੇਨਜ਼ਰ 24 ਤਾਰੀਖ਼ ਤੱਕ ਡਰੋਨ ਉਡਾਉਣ ’ਤੇ ਪਾਬੰਦੀ

ਮੋਹਾਲੀ (ਨਿਆਮੀਆਂ) : ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਿਊ ਚੰਡੀਗੜ੍ਹ ਦਾ ਉਦਘਾਟਨ 24 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਣਾ ਹੈ। ਸਮਾਗਮ 'ਚ ਵੱਖ-ਵੱਖ ਵੀ. ਵੀ. ਆਈ. ਪੀਜ਼ ਸ਼ਿਰੱਕਤ ਕਰਨਗੇ। ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਤਲਵਾੜ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਮੈਡੀਸਿਟੀ ਨਿਊ ਚੰਡੀਗੜ੍ਹ (ਮੁੱਲਾਂਪੁਰ) ਅਤੇ ਉਸ ਦੇ 2 ਕਿਲੋਮੀਟਰ ਦੇ ਘੇਰੇ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ ਹੈ।

ਇਸ ਦੇ ਆਲੇ-ਦੁਆਲੇ ਡਰੋਨ ਅਤੇ ਰਿਮੋਟ ਕੰਟਰੋਲ ਮਾਈਕ੍ਰੋ ਲਾਈਟ ਏਅਰ ਕਰਾਫਟ ਵਰਗੇ ਯੰਤਰ ਚਲਾਉਣ ’ਤੇ ਮੁਕੰਮਲ ਪਾਬੰਦੀ ਲਾਈ ਹੈ। ਇਸ ਤੋਂ ਇਲਾਵਾ ਹਥਿਆਰ ਅਤੇ ਗੋਲਾ-ਬਾਰੂਦ ਲੈ ਕੇ ਜਾਣ ’ਤੇ ਰੋਕ ਲਾਈ ਗਈ ਹੈ। ਹੁਕਮ ਜਾਰੀ ਕਰਦਿਆ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ 20 ਅਗਸਤ ਤੋਂ 24 ਅਗਸਤ ਤੱਕ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ ਲਾਈ ਗਈ ਹੈ । ਇਹ ਹੁਕਮ 24 ਅਗਸਤ ਤੱਕ ਜ਼ਿਲ੍ਹੇ ਅੰਦਰ ਸਖ਼ਤੀ ਨਾਲ ਲਾਗੂ ਰਹਿਣਗੇ।
 


author

Babita

Content Editor

Related News