ਗ੍ਰਹਿ ਮੰਤਰਾਲੇ ਦੀ DGP ਨੂੰ ਚਿੱਠੀ, ਲਾਰੈਂਸ ਬਿਸ਼ਨੋਈ ਤੇ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ’ਚ ਬੰਬੀਹਾ ਗੈਂਗ

Tuesday, Aug 23, 2022 - 06:15 PM (IST)

ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਅਦਾਲਤ ਵਿਚ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਜਿਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਚੌਕੰਨਾ ਕੀਤਾ ਹੈ। ਸੂਤਰਾਂ ਮੁਤਾਬਕ ਇਸ ਚਿੱਠੀ ਵਿਚ ਆਖਿਆ ਗਿਆ ਹੈ। ਭਰੋਸੇਯੋਗ ਇਨਪੁਟ ਅਨੁਸਾਰ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਅਦਾਲਤੀ ਕਾਰਵਾਈ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਜਾਨਲੇਵਾ ਹਮਲਾਨ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਵੀ ਆਖਿਆ ਹੈ ਕਿ ਸ਼ੂਟਰਾਂ ਵੱਲੋਂ ਵਕੀਲਾਂ ਜਾਂ ਅਦਾਲਤੀ ਸਟਾਫ ਦੇ ਭੇਸ ਵਿਚ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੰਭਾਵਨਾ ਹੈ। ਇਨਪੁਟ ਵਿਚ ਆਖਿਆ ਗਿਆ ਹੈ ਕਿ ਬਠਿੰਡਾ ਜੇਲ੍ਹ ਵਿਚ ਗੈਂਗਸਟਰ ਸਾਰਜ ਸਿੰਘ ਸੰਧੂ ’ਤੇ ਹਮਲੇ ਤੋਂ ਬਾਅਦ ਬੰਬੀਹਾ ਗੈਂਗ ਹੁਣ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ਵਿਚ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਬੰਬ ਪਲਾਂਟ ਮਾਮਲੇ ’ਚ ਵੱਡਾ ਖ਼ੁਲਾਸਾ, ਪੰਜ ਤਾਰਾ ਹੋਟਲ ਦੀ ਵੀਡੀਓ ਨੇ ਪੁਲਸ ਦੀ ਵਧਾਈ ਚਿੰਤਾ

PunjabKesari

ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਦਿੱਤੀ ਬਦਲਾ ਲੈਣ ਦੀ ਧਮਕੀ

ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਫੇਸਬੁੱਕ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਮਨਕੀਰਤ ਔਲਖ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਪੋਸਟ ’ਚ ਦਵਿੰਦਰ ਬੰਬੀਹਾ ਗਰੁੱਪ ਨੇ ਲਿਖਿਆ  ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਜੋ ਕਿਹਾ, ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਕਿ ਗੋਲਡੀ ਬਰਾੜ ਤੇ ਲਾਰੈਂਸ ਨਸ਼ਾ ਵੇਚਣ ਅਤੇ ਪੈਸੇ ਲੈ ਕੇ ਬੰਦਾ ਮਾਰਦੇ ਹਨ। ਪੋਸਟ ’ਚ ਅੱਗੇ ਲਿਖਿਆ ਹੈ, ‘‘ਤੁਸੀਂ ਸਭ ਨੇ ਨੋਟ ਕੀਤਾ ਹੋਵੇਗਾ, ਜਿਸ ਦਿਨ ਦਾ ਸਿੱਧੂ ਦਾ ਕਤਲ ਕਾਂਡ ’ਚ ਗਾਇਕਾਂ ਦਾ ਨਾਂ (ਜੋ ਕਿ ਗੁਪਤ ਰੱਖਿਆ ਹੈ ਅਜੇ ਤੱਕ) ਆਇਆ, ਉਸ ਦਿਨ ਦਾ ਗੋਲਡੀ ਬਰਾੜ ਦਾ ਸਾਰਾ ਝੂਠ ਸਾਹਮਣੇ ਆਇਆ ਹੈ ਤੇ ਇਨ੍ਹਾਂ ਵਲੋਂ ਕੋਈ ਪੱਖ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਇਨ੍ਹਾਂ ਨੂੰ ਪਤਾ ਕਿ ਇਨ੍ਹਾਂ ਨੇ ਬਹਤੁ ਵੱਡਾ ਪਾਪ ਕੀਤਾ, ਜਿਸ ਦੀ ਮੁਆਫ਼ੀ ਇਨ੍ਹਾਂ ਦੀ ਮੌਤ ਤੋਂ ਬਾਅਦ ਵੀ ਇਨ੍ਹਾਂ ਨੂੰ ਨਹੀਂ ਮਿਲਣੀ। ਅਸੀਂ ਵੀ ਇਹ ਸਾਫ ਕਰਦੇ ਹਾਂ ਕਿ ਸਿੱਧੂ ਦੇ ਕਾਤਲਾਂ ਤੋਂ ਬਦਲਾ ਜ਼ਰੂਰ ਲਵਾਂਗੇ, ਭਾਵੇਂ ਸਮਾਂ ਜਿੰਨਾ ਮਰਜ਼ੀ ਲੱਗ ਜਾਵੇ। ਜੋ ਵੀ ਬੰਦਾ ਜੱਗੂ, ਲਾਰੈਂਸ ਤੇ ਗੋਲਡੀ ਬਰਾੜ ਦਾ ਸਾਥ ਦੇਵੇਗਾ, ਉਸ ਨੂੰ ਵੀ ਗੱਡੀ ਜ਼ਰੂਰ ਚਾੜ੍ਹਾਂਗੇ। 

PunjabKesari

ਇਹ ਵੀ ਪੜ੍ਹੋ : ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News