ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੰਬੀਹਾ ਗੈਂਗ ਦੇ ਗੈਂਗਸਟਰ ਨੇ ਖੋਲ੍ਹੇ ਕਈ ਰਾਜ਼, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ
Wednesday, Apr 19, 2023 - 05:10 PM (IST)
ਫਰੀਦਕੋਟ(ਰਾਜਨ) : ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਵਿਖੇ ਲਿਆਂਦੇ ਗਏ ਹਵਾਲਾਤੀ ਸ਼ੂਟਰ ਅਜੈ ਫਰੀਦਕੋਟੀਆ ਦੀ ਸ਼ਨਾਖਤ ’ਤੇ ਜ਼ਿਲ੍ਹਾ ਪੁਲਸ ਨੂੰ ਭਾਰੀ ਅਸਲਾ ਬਰਾਮਦ ਹੋਇਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਦੋਸ਼ੀ ਨੇ ਮੰਨਿਆ ਕਿ ਉਸਦਾ ਸਬੰਧ ਬੰਬੀਹਾ ਗਰੁੱਪ ਨਾਲ ਹੈ ਅਤੇ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਫ਼ੀ ਸਮੇਂ ਤੋਂ ਅਸਲਾ ਲੋਕੋ ਕੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਨਿਸ਼ਾਨਦੇਹੀ ’ਤੇ 2 ਪਿਸਤੌਲ ਦੇਸੀ 32 ਬੋਰ ਸਮੇਤ 6 ਕਾਰਤੂਸ ਜਿੰਦਾ, 1 ਦੇਸੀ ਕੱਟਾ 12 ਬੋਰ ਸਮੇਤ 2 ਕਾਰਤੂਸ ਜਿੰਦਾ ਅਤੇ 1 ਦੇਸੀ ਕੱਟਾ 315 ਬੋਰ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ- ਮਲੋਟ 'ਚ ਅਚਾਨਕ ਡਿੱਗੀ ਘਰ ਦੀ ਛੱਤ ਨੇ ਘਰ 'ਚ ਪੁਆਏ ਵੈਣ, ਮਲਬੇ ਹੇਠਾਂ ਦੱਬਣ ਕਾਰਨ ਵਿਅਕਤੀ ਦੀ ਮੌਤ
ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਫਰੀਦਕੋਟ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 122, ਜੋ ਬੀਤੀ 6 ਅਪ੍ਰੈਲ ਨੂੰ ਦੋਸ਼ੀ ਦਲਜੀਤ ਸਿੰਘ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕਰਕੇ ਦਰਜ ਕੀਤਾ ਗਿਆ ਸੀ, ਤੋਂ ਜਦ ਬਰੀਕੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਇਹ ਮੰਨਿਆ ਕਿ ਇਹ ਹੈਰੋਇਨ ਅਜੈ ਫ਼ਰੀਦਕੋਟੀਏ ਨੇ ਉਸਨੂੰ ਦਿਵਾਈ ਹੈ। ਜਿਸ ਦੇ ਫਿਰੋਜ਼ਪੁਰ ਜੇਲ੍ਹ 'ਚੋਂ ਬੰਦ ਅਜੈ ਫਰੀਕੋਟੀਆ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਵਿਖੇ ਲਿਆਂਦਾ ਗਿਆ ਤਾਂ ਉਕਤ ਤੱਥ ਸਾਹਮਣੇ ਆਏ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ
ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਰਾਮਦ ਕੀਤੇ ਇਸ ਅਸਲੇ ਨਾਲ ਦੋਸ਼ੀ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜੋ ਪੁਲਸ ਦੀ ਮੁਸਤੈਦੀ ਨਾਲ ਟਲ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕੁੱਲ 29 ਮਾਮਲੇ ਦਰਜ ਹਨ ਅਤੇ ਇਹ ਦੋਸ਼ੀ ਏ ਕੈਟਾਗਰੀ ਨਾਲ ਸਬੰਧਿਤ ਹੈ। ਇਸ ਦੋਸ਼ੀ ਦੀ ਸਾਲ 2015 ਵਿੱਚ ਕੋਟਕਪੂਰਾ ਵਿਖੇ ਹੋਏ ਕਤਲ ਵਿੱਚ ਵੀ ਸ਼ਮੂਲੀਅਤ ਹੈ। ਇਸ ਮੌਕੇ ਸਰਵਜੀਤ ਸਿੰਘ ਡੀ. ਐੱਸ. ਪੀ. ਇਨਵੈਸਟੀਗੇਸ਼ਨ ਅਤੇ ਹਰਬੰਸ ਸਿੰਘ ਮੁਖੀ ਸੀ. ਆਈ. ਏ. ਸਟਾਫ਼ ਵੀ ਮੌਜੂਦ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।