ਬਮ-ਬਮ ਭੋਲੇ'' ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ

Saturday, Jul 22, 2017 - 07:30 AM (IST)

ਬਮ-ਬਮ ਭੋਲੇ'' ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ

ਮੋਗਾ  (ਪਵਨ ਗਰੋਵਰ, ਗੋਪੀ ਰਾਊਕੇ) - ਸ਼ੁੱਕਰਵਾਰ ਨੂੰ ਸਾਵਣ ਮਹਾਸ਼ਿਵਰਾਤਰੀ 'ਤੇ ਸਵੇਰ ਤੋਂ ਹੀ ਮੰਦਰਾਂ 'ਚ 'ਬਮ-ਬਮ ਭੋਲੇ' ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਏ ਦਿਨ ਦੇ ਨਾਲ ਹੀ ਸ਼ਿਵ ਭਗਤਾਂ ਨੇ ਸ਼ਿਵਲਿੰਗ 'ਤੇ ਗੰਗਾਜਲ ਚੜ੍ਹਾ ਕੇ ਸੁਖ ਪ੍ਰਾਪਤੀ ਦੀ ਕਾਮਨਾ ਕੀਤੀ। ਲੰਮੀਆਂ ਕਤਾਰਾਂ 'ਚ ਲੱਗੇ ਸ਼ਿਵ ਭਗਤ 'ਓਮ ਨਮੋ ਸ਼ਿਵਾਏ' ਦਾ ਮੰਤਰ ਉਚਾਰਣ ਕਰ ਰਹੇ ਸਨ। ਪੂਰਾ ਦਿਨ ਮੰਦਰਾਂ 'ਚ ਸ਼ਿਵ ਭਗਤਾਂ ਵੱਲੋਂ ਹਰਿਦੁਆਰ ਤੋਂ ਲਿਆਂਦਾ ਗੰਗਾ ਜਲ ਸ਼ਿਵਲਿੰਗ 'ਤੇ ਚੜ੍ਹਾਇਆ ਗਿਆ ਅਤੇ ਸ਼ਹਿਰ ਦੇ ਹਰ ਮੰਦਰ 'ਚ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ ਸ਼ਹਿਰ ਗੂੰਜ ਰਿਹਾ ਸੀ। ਕਾਂਵੜੀਆਂ ਦੇ ਜਥਿਆਂ ਦੇ ਮੋਗਾ ਪੁੱਜਣ 'ਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।  ਪੁਰਾਣੀ ਅਨਾਜ ਮੰਡੀ 'ਚ ਸਥਿਤ ਭਾਰਤ ਮਾਤਾ ਮੰਦਰ, ਸ਼ਿਵਾਲਾ ਮੰਦਰ, ਵੈਸ਼ਨੂੰ ਮੰਦਰ, ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਰਜਿੰਦਰਾ ਅਸਟੇਟ ਸਹਿਤ ਸ਼ਹਿਰ ਦੇ ਮੰਦਰਾਂ 'ਚ ਕਾਂਵੜੀਆਂ ਵੱਲੋਂ ਹਰਿਦੁਆਰ ਤੋਂ ਲਿਆਂਦਾ ਗਿਆ ਗੰਗਾ ਜਲ ਸ਼ਿਵ ਭਗਵਾਨ ਨੂੰ ਸ਼ਿਵ ਭਗਤਾਂ ਨੇ ਚੜ੍ਹਾਇਆ, ਉਥੇ ਹੀ ਔਰਤਾਂ ਨੇ ਭਜਨਾਂ ਨਾਲ ਭਗਵਾਨ ਸ਼ਿਵ ਦਾ ਗੁਣਗਾਣ ਕੀਤਾ। ਰੰਗ ਬਿਰੰਗੀਆਂ ਲਾਈਟਾਂ ਨਾਲ ਸਜੇ ਮੰਦਰ ਆਕਰਸ਼ਣ ਦੇ ਕੇਂਦਰ ਸਨ। ਸ਼ਹਿਰ ਦੇ ਗੀਤਾ ਭਵਨ ਮੰਦਰ, ਸ਼੍ਰੀ ਸਨਾਤਨ ਧਰਮ ਸ਼ਿਵ ਮੰਦਰ, ਸ਼ਿਵਾਲਾ ਮੰਦਰ, ਕ੍ਰਿਸ਼ਨਾ ਮੰਦਰ, ਰਾਧਾ ਵੱਲਭ ਮੰਦਰ, ਸਾਲਾਸਰ ਧਾਮ, ਲਛਮੀ ਨਰਾਇਣ ਧਾਮ, ਚਿੰਤਪੂਰਨੀ ਦੁਰਗਾ ਮਾਤਾ ਮੰਦਰ ਸਹਿਤ ਸ਼ਹਿਰ 'ਚ ਹੋਰ ਧਾਰਮਿਕ ਅਸਥਾਨਾਂ 'ਤੇ ਸ਼ਿਵ ਭਗਤਾਂ ਨੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਇਆ।
ਸ਼੍ਰੀ ਸਨਾਤਨ ਧਰਮ-ਸ਼ਿਵ ਧਰਮ-ਸ਼ਿਵ ਮੰਦਰ ਦੇ ਪੁਜਾਰੀ ਪੰ. ਪਵਨ ਗੌਤਮ, ਪੰ. ਅਰੁਣ ਸ਼ੁਕਲਾ, ਪੰ. ਪਵਨ ਗੌਡ, ਗੀਤਾ ਭਵਨ ਦੇ ਪ੍ਰਧਾਨ ਮਹਾਮੰਡਲੇਸ਼ਵਰ ਸਵਾਮੀ ਸਹਿਜ ਪ੍ਰਕਾਸ਼, ਸ਼ਿਵਾਲਾ ਮੰਦਰ ਦੇ ਪੁਜਾਰੀ ਅਕਸ਼ੈ ਸ਼ਰਮਾ, ਰਾਧਾ ਕ੍ਰਿਸ਼ਨਾ ਮੰਦਰ ਦੇ ਪੁਜਾਰੀ ਪੰਡਿਤ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਸਾਧਨਾ ਸ਼ਿਵ ਅਤੇ ਸ਼ਕਤੀ ਦੇ ਮਿਲਣ ਦਾ ਤਿਉਹਾਰ ਹੈ। ਭਗਤਾਂ ਨੇ ਗੰਗਾਜਲ, ਦੁੱਧ, ਦਹੀ, ਸ਼ਹਿਦ, ਗੁੜ, ਭੰਗ, ਧਤੂਰਾ, ਫਲ, ਫੁੱਲ ਚੜ੍ਹਾ ਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ। ਸ਼੍ਰੀ ਸਨਾਤਨ ਧਰਮ ਹਰਿ ਮੰਦਰ, ਗੀਤਾ ਭਵਨ ਮੰਦਰ, ਰਾਧਾ ਵੱਲਭ ਮੰਦਰ, ਰਾਧਾ ਕ੍ਰਿਸ਼ਨ ਮੰਦਰ, ਸ਼ਿਵਾਲਾ ਮੰਦਰ, ਕ੍ਰਿਸ਼ਨ ਮੰਦਰ, ਭਾਰਤ ਮਾਤਾ ਮੰਦਰ, ਪ੍ਰਾਚੀਨ ਸ਼ਿਵ ਸ਼ਕਤੀ ਦੁਰਗਾ ਮੰਦਰ, ਸਾਲਾਸਰ ਧਾਮ ਸਹਿਤ ਸ਼ਿਵਭਗਤਾਂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ।
ਬਾਘਾ ਪੁਰਾਣਾ, (ਰਾਕੇਸ਼)-ਕਸਬੇ ਦੇ ਬਾਜ਼ਾਰਾਂ ਅੰਦਰ ਸ਼ੋਭਾ ਯਾਤਰਾ ਕੱਢਣ ਉਪਰੰਤ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ ਕਾਂਵੜੀਆਂ ਵੱਲੋਂ ਸ਼੍ਰੀ ਸ਼ਿਵ ਸ਼ਨੀ ਮੰਦਰ ਵਿਖੇ ਹਰਿਦੁਆਰ ਤੋਂ ਲਿਆਂਦਾ ਗੰਗਾ ਜਲ ਚੜ੍ਹਾਇਆ ਗਿਆ। ਬਾਬਾ ਬਰਫਾਨੀ ਕਾਂਵੜ ਸੰਘ ਦੇ ਜਥਾ ਕਾਂਵੜ ਲੈ ਕੇ ਅੱਜ ਸਵੇਰੇ ਕਸਬੇ ਅੰਦਰ ਪੁੱਜਾ,  ਬਾਜ਼ਾਰਾਂ ਅੰਦਰ ਸ਼ਿਵ ਭਗਤਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਜੈਕਾਰੇ ਲਾਏ, ਜਿਸ 'ਚ ਸੰਘ ਦੇ ਸੰਨੀ ਸਿੰਗਲਾ, ਅਸ਼ੋਕ ਗੋਇਲ, ਵਿਕਰਮ ਸਿੰਗਲਾ, ਮੋਹਿਤ, ਸੰਜੂ ਅਤੇ ਹੋਰ ਸ਼ਾਮਲ ਸਨ।


Related News