ਸ਼੍ਰੋਮਣੀ ਅਕਾਲੀ ਦਲ ਨੂੰ 'INDIA ਗਠਜੋੜ' ਨੇ ਭੇਜਿਆ ਸੱਦਾ! ਜਾਣੋ ਕੀ ਬੋਲੇ ਬਲਵਿੰਦਰ ਸਿੰਘ ਭੂੰਦੜ
Wednesday, Aug 30, 2023 - 02:19 PM (IST)
ਲੁਧਿਆਣਾ (ਮੁੱਲਾਂਪੁਰੀ) : ਦੇਸ਼ 'ਚ ਭਾਜਪਾ ਵਿਰੋਧੀ ਬਣ ਰਹੇ ਇੰਡੀਆ ਮਹਾਗਠਜੋੜ ਦੀ ਮੀਟਿੰਗ 31 ਅਗਸਤ ਨੂੰ ਮੁੰਬਈ ਵਿਖੇ ਹੋਣ ਜਾ ਰਹੀ ਹੈ। ਇਸ 'ਚ ਕਾਂਗਰਸ ਸਮੇਤ 26 ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ। ਹੁਣ ਖ਼ਬਰ ਆ ਰਹੀ ਹੈ ਕਿ ਨਵੇਂ ਬਣੇ ਇੰਡੀਆ ਗਠਜੋੜ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੀਟਿੰਗ 'ਚ ਆਉਣ ਦਾ ਸੱਦਾ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਪੁਰਾਣੀ ਭਾਈਵਾਲ ਐੱਨ. ਡੀ. ਏ. ਭਾਜਪਾ ਵਾਲੇ ਅਕਾਲੀ ਦਲ ਨਾਲ ਪਿਛਲੇ ਸਮੇਂ ਤੋਂ ਮੂੰਹ ਵੱਟੀ ਬੈਠੇ ਹਨ।
ਇਹ ਵੀ ਪੜ੍ਹੋ : ਕੈਦੀ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਸੈਂਟਰਲ ਜੇਲ੍ਹ ਪੁੱਜੀਆਂ ਭੈਣਾਂ, ਕੀਤੇ ਗਏ ਇੰਤਜ਼ਾਮ
ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੱਦਾ ਤਾਂ ਜ਼ਰੂਰ ਆਇਆ ਹੈ, ਜਿਹੜਾ ਇੰਡੀਆ ਮਹਾਗਠਜੋੜ ਬਣਿਆ ਹੈ, ਉਸ ਵਿਚ ਕਾਂਗਰਸ ਅਤੇ 'ਆਪ' ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਧੜੇ ਅਤੇ ਪਾਰਟੀਆਂ ਹਨ, ਉਨ੍ਹਾਂ ਨਾਲ ਸਾਡੀ ਪੁਰਾਣੀ ਸਾਂਝ ਰਹੀ ਹੈ ਪਰ ਕਾਂਗਰਸ ਅਤੇ 'ਆਪ' ਦੇ ਹੁੰਦੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਨਾਲ ਕਿਸੇ ਕੀਮਤ ’ਤੇ ਨਹੀਂ ਜਾ ਸਕਦਾ ਕਿਉਂਕਿ ਅਕਾਲੀ ਦਲ ਸੰਘੀ ਢਾਂਚੇ ਘੱਟ ਗਿਣਤੀਆਂ ਤੋਂ ਇਲਾਵਾ ਸੂਬੇ ਦੇ ਹਿੱਤਾਂ ਲਈ ਸੰਘਰਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਭਿਆਨਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ PGI ਰੈਫ਼ਰ
ਇਸ ਲਈ ਸ਼੍ਰੋਮਣੀ ਅਕਾਲੀ ਦਲ ਐੱਨ. ਡੀ. ਏ. ਜਾਂ 'ਇੰਡੀਆ' 'ਚ ਜਾਣ ਦੀ ਬਜਾਏ ਆਪਣੇ ਹਮ ਖਿਆਲੀਆਂ ਨੂੰ ਇਕੱਠਾ ਕਰਕੇ 'ਪੰਜਾਬ ਬਚਾਓ ਫਰੰਟ' ਬਣਾ ਕੇ ਚੋਣ ਲੜ ਸਕਦਾ ਹੈ। ਇੰਡੀਆ ਗਠਜੋੜ ’ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਅੱਜ-ਕੱਲ੍ਹ ਭਾਜਪਾ ਵਾਲੇ ਵੀ ਘੱਟ ਗਿਣਤੀਆਂ ਅਤੇ ਹੋਰ ਮਾਮਲਿਆਂ 'ਚ ਬੁਰੀ ਤਰ੍ਹਾਂ ਉਲਝੇ ਹੋਏ ਹਨ। ਇਸ ਲਈ ਅਸੀਂ ਤੇਲ ਦੇਖ ਤੇਲ ਦੀ ਧਾਰ ਦੇਖ ਵਾਲੀ ਨੀਤੀ ’ਤੇ ਖੜ੍ਹੇ ਹਾਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8