ਬਲਵਿੰਦਰ ਸਿੰਘ ਆਂਡਿਆਵਾਲੀ ਕਾਂਗਰਸ ਪਾਰਟੀ ਵਲੋਂ ਜ਼ਿਲਾ ਸੈਕਟਰੀ ਨਿਯੁਕਤ
Saturday, Mar 03, 2018 - 04:47 PM (IST)

ਬੋਹਾ (ਮਨਜੀਤ)- ਕਾਂਗਰਸ ਪਾਰਟੀ ’ਚ ਸਰਗਰਮੀ ਨਾਲ ਕੰਮ ਕਰਨ ਵਾਲੇ ਬਲਵਿੰਦਰ ਸਿੰਘ ਆਂਡਿਆਵਾਲੀ ਨੂੰ ਸ਼ਨੀਵਾਰ ਕਾਂਗਰਸ ਪਾਰਟੀ ਜ਼ਿਲਾ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀਆਂ ਹਦਾਇਤਾਂ ’ਤੇ ਜ਼ਿਲਾ ਜਨਰਲ ਸੈਕਟਰੀ ਦਾ ਨਿਯੁਕਤੀ ਪਤਰ ਸੌਂਪਿਆ। ਜ਼ਿਲਾ ਪ੍ਰਧਾਨ ਮੋਫਰ ਨੇ ਆਸ ਪ੍ਰਗਟ ਕੀਤੀ ਹੈ ਕਿ ਬਲਵਿੰਦਰ ਸਿੰਘ ਆਂਡਿਆਵਾਲੀ ਪਾਰਟੀ ’ਚ ਹੋਰ ਵੀ ਵੱਧ ਚੜ੍ਹ ਕੇ ਕੰਮ ਕਰਨਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਸੈਦੇਵਾਲਾ, ਯੂਥ ਕਾਂਗਰਸ ਬਲਾਕ ਬੁਢਲਾਡਾ ਦੇ ਪ੍ਰਧਾਨ ਸਰਪੰਚ ਗੁਰਦੀਪ ਸਿੰਘ ਲਖਮੀਰਵਾਲਾ ਆਦਿ ਹਾਜ਼ਰ ਸਨ।