ਰਾਮੂਵਾਲੀਆ ਨੇ ਮੁੜ ਸੁਰਜੀਤ ਕੀਤੀ ''ਲੋਕ ਭਲਾਈ ਪਾਰਟੀ'', ਚੋਣਾਂ ਨਾ ਲੜਨ ਦੀ ਆਖੀ ਗੱਲ

11/24/2021 3:26:45 PM

ਲੁਧਿਆਣਾ (ਨਰਿੰਦਰ) : ਪੰਜਾਬ ਦੀ ਸਿਆਸਤ ਦੇ ਪੁਰਾਣੇ ਆਗੂ ਅਤੇ ਯੂ. ਪੀ. ਤੋਂ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਮੁੜ ਤੋਂ ਆਪਣੀ ਪਾਰਟੀ 'ਲੋਕ ਭਲਾਈ ਪਾਰਟੀ' ਨੂੰ ਸੁਰਜੀਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ 'ਚ 'ਲੋਕ ਭਲਾਈ ਪਾਰਟੀ' ਅਹਿਮ ਭੂਮਿਕਾ ਨਿਭਾਏਗੀ, ਹਾਲਾਂਕਿ ਕੋਈ ਉਮੀਦਵਾਰ ਚੋਣਾਂ ਨਹੀਂ ਲੜੇਗਾ। ਰਾਮੂਵਾਲੀਆ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇਕ ਚੰਗੇ ਇਨਸਾਨ ਹਨ ਅਤੇ ਕਿਸਾਨ ਜੱਥੇਬੰਦੀਆਂ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਡਟ ਕੇ ਸੰਘਰਸ਼ ਕੀਤਾ, ਨੂੰ ਲੋਕ ਭਲਾਈ ਪਾਰਟੀ ਆਪਣਾ ਸਮਰਥਨ ਦੇਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲਿਆਂ ’ਤੇ ਪੂਰੀ ਤਰ੍ਹਾਂ ਲਾਈ ਰੋਕ

ਜਦੋਂ ਉਨ੍ਹਾਂ ਨੂੰ ਅਕਾਲੀ ਦਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ। ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਖ਼ੁਦ ਭਾਜਪਾ 'ਚ ਸ਼ਾਮਲ ਹੋ ਚੁੱਕੀ ਹੈ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਹ ਮੇਰੀ ਧੀ ਸੀ, ਉਦੋਂ ਮੈਂ ਜ਼ਿੰਮੇਵਾਰ ਸੀ ਪਰ ਹੁਣ ਉਹ ਭੁੱਲਰਾਂ ਦੀ ਨੂੰਹ ਹੈ, ਇਸ ਕਰਕੇ ਉਸ ਨਾਲ ਮੇਰਾ ਕੋਈ ਵਾਸਤਾ ਨਹੀਂ।

ਇਹ ਵੀ ਪੜ੍ਹੋ :ਸਿਹਤ ਵਿਭਾਗ ਵੱਲੋਂ 'ਡੇਂਗੂ' ਸਬੰਧੀ ਛੋਟੇ ਹਸਪਤਾਲਾਂ ਤੇ ਪ੍ਰਾਈਵੇਟ ਲੈਬਾਰਟਰੀਆਂ ਨੂੰ ਖ਼ਾਸ਼ ਨਿਰਦੇਸ਼ ਜਾਰੀ

ਬਲਵੰਤ ਸਿੰਘ ਰਾਮੂਵਾਲੀਆ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਪਰ ਪਾਰਟੀ ਚੋਣਾਂ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੁੱਝ ਰਵਾਇਤੀ ਪਾਰਟੀਆਂ ਨੇ ਬਰਬਾਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਲਈ ਇਹ ਪਾਰਟੀਆਂ ਹੀ ਜ਼ਿੰਮੇਵਾਰ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News