ਮੋਹਾਲੀ ਜ਼ਿਲ੍ਹੇ ਦੇ ''ਬਲੌਂਗੀ'' ''ਚ ਫਟਿਆ ਕੋਰੋਨਾ ਬੰਬ, ਪੂਰਾ ਪਿੰਡ ਕੀਤਾ ਗਿਆ ਸੀਲ

Wednesday, May 19, 2021 - 11:20 AM (IST)

ਮੋਹਾਲੀ ਜ਼ਿਲ੍ਹੇ ਦੇ ''ਬਲੌਂਗੀ'' ''ਚ ਫਟਿਆ ਕੋਰੋਨਾ ਬੰਬ, ਪੂਰਾ ਪਿੰਡ ਕੀਤਾ ਗਿਆ ਸੀਲ

ਮੋਹਾਲੀ (ਜੱਸੋਵਾਲ) : ਮੋਹਾਲੀ ਜ਼ਿਲ੍ਹੇ ਦੇ ਪਿੰਡ ਬਲੌਂਗੀ 'ਚ ਇੱਕੋ ਦਿਨ 100 ਤੋਂ ਵੱਧ ਕੋਰੋਨਾ ਕੇਸ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬਲੌਂਗੀ 'ਚ 50 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਹੈ, ਜਿੱਥੇ ਜ਼ਿਆਦਾਤਰ ਪਰਵਾਸੀ ਲੋਕ ਰਹਿੰਦੇ ਹਨ। ਪਿੰਡ 'ਚ ਅਚਾਨਕ ਇੰਨੇ ਕੋਰੋਨਾ ਕੇਸਾਂ ਦਾ ਆਉਣਾ ਖ਼ਤਰੇ ਦੀ ਗੱਲ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਚਿੱਟੇ ਤੇ ਹਥਿਆਰਾਂ ਸਣੇ ਵਾਂਟੇਡ 'ਅਪਰਾਧੀ' ਗ੍ਰਿਫ਼ਤਾਰ, ਗੈਂਗਸਟਰਾਂ ਦੀ ਮਦਦ ਨਾਲ ਚਲਾਉਂਦਾ ਸੀ ਕਾਰੋਬਾਰ

PunjabKesari

ਫਿਲਹਾਲ ਪੁਲਸ ਵੱਲੋਂ ਪਿੰਡ ਦੇ ਦੋਹਾਂ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਸਿਰਫ ਡਿਊਟੀ ਕਰਨ ਵਾਲੇ ਲੋਕਾਂ ਨੂੰ ਹੀ ਪਿੰਡ ਤੋਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਪਿੰਡ 'ਚ ਕਿਸੇ ਹੋਰ ਵਿਅਕਤੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਸਬੰਧੀ ਲਿਆ ਗਿਆ ਅਹਿਮ ਫ਼ੈਸਲਾ

ਪੁਲਸ ਦਾ ਕਹਿਣਾ ਹੈ ਕਿ ਪਿੰਡ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਵੀ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਮਰੀਜ਼ਾਂ ਨੂੰ ਪੰਜਾਬ ਪੁਲਸ ਵੱਲੋਂ ਮੁਫ਼ਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ 'ਬਲੈਕ ਫੰਗਸ' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

ਦੱਸਣਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਦਾ ਇਹ ਦੂਜਾ ਪਿੰਡ ਹੈ, ਜਿਸ ਨੂੰ ਜ਼ਿਆਦਾ ਕੋਰੋਨਾ ਕੇਸ ਆਉਣ ਕਾਰਨ ਸੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਢਕੌਲੀ ਦੇ ਕੁੱਝ ਹਿੱਸਿਆਂ ਨੂੰ ਵੀ ਸੀਲ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News