ਬਲਜੀਤ ਸਿੰਘ ਦਾਦੂਵਾਲ ਬੋਲੇ, ਸ਼੍ਰੋਮਣੀ ਕਮੇਟੀ ਗੁਰਧਾਮਾਂ ਦਾ ਪ੍ਰਬੰਧ ਖ਼ੁਦ ਹਰਿਆਣਾ ਕਮੇਟੀ ਨੂੰ ਸੌਂਪੇ
Saturday, Sep 24, 2022 - 03:14 PM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)-ਭਾਰਤ ਦੀ ਸਰਬ ਉੱਚ ਨਿਆਂਪਾਲਕਾ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣ ਉਪਰੰਤ ਐੱਚ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲਾਕੁੰਨ ਆਦੇਸ਼ ਅੱਗੇ ਸਿਰ ਝੁਕਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਹਰਿਆਣੇ ਦੇ ਗੁਰਧਾਮਾਂ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੌਂਪੇ ਅਤੇ ਇਖਲਾਕੀ ਫਰਜ਼ ਨਿਭਾਉਦਿਆਂ ਪੰਥਕ ਸਾਂਝ ਦੀ ਮਜ਼ਬੂਤੀ ਲਈ ਯਤਨਸ਼ੀਲ ਹੋਵੇ ਨਾ ਕਿ ਰੀਵਿਊ ਪਟੀਸ਼ਨਾਂ ਦੇ ਚੱਕਰਵਿਊ ’ਚ ਪੈ ਕੇ ਸੰਗਤਾਂ ਦੀ ਆਸਥਾ ਦੀ ਕਰੋਡ਼ਾਂ ਦੀ ਰਾਸ਼ੀ ਵਕੀਲਾਂ ਦੀਆਂ ਫ਼ੀਸਾਂ ਦੀ ਭੇਟਾਂ ਚਾੜ੍ਹੇ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਜਲੰਧਰ ਲਿਆਵੇਗੀ ਪੁਲਸ, ਸ਼ਹਿਰ ’ਚ ਹਾਈ ਅਲਰਟ
ਉਨ੍ਹਾਂ ਕਿਹਾ ਕਿ 45 ਤੋਂ ਵਧੇਰੇ ਹਰਿਆਣਾ ਕਮੇਟੀ ਅਧੀਨ ਆਉਂਦੇ ਗੁਰਧਾਮਾਂ ਦਾ ਪ੍ਰਬੰਧ ਹਾਲੇ ਵੀ ਐੱਸ. ਜੀ. ਪੀ. ਸੀ. ਕੋਲ ਹੀ ਹੈ। ਅਸੀਂ ਇਹ ਫੈਸਲਾ ਵੀ ਕੀਤਾ ਹੈ ਕਿ ਹਰਿਆਣੇ ਦੇ ਗੁਰੂ ਘਰਾਂ ’ਚ ਡਿਊਟੀ ’ਤੇ ਤਾਇਨਾਤ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀ ਹਟਾਇਆ ਜਾਵੇਗਾ ਅਤੇ ਜੇਕਰ ਉਹ ਪਹਿਲਾਂ ਵਾਲੀ ਥਾਂ ਨੌਕਰੀ ਕਰਨੀ ਚਾਵੇ ਤਾਂ ਕਰ ਸਕੇਗਾ ਪਰ ਇਸਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬਿਆਨਬਾਜ਼ੀ ਫੁੱਟ ਪਾਉਣ ਵਾਲੀ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ 'ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ