ਟੂਣਾ ਨਾ ਮੰਨਣ ’ਤੇ ਪਿੰਡ ਦੇ ਬਾਇਕਾਟ ਦਾ ਸ਼ਿਕਾਰ ਹੋਏ ਗੁਰਸਿੱਖ ਪਰਿਵਾਰ ਨੂੰ ਮਿਲਣ ਪਹੁੰਚੇ ਦਾਦੂਵਾਲ, ਆਖੀ ਵੱਡੀ ਗੱਲ
Wednesday, Aug 18, 2021 - 06:32 PM (IST)
ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਧਾਗੇ (ਟੂਣੇ) ਨੂੰ ਨਾ ਮੰਨਣ ’ਤੇ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਦਾ ਪਿੰਡ ਵਾਸੀਆਂ ਵੱਲੋ ਬਾਈਕਾਟ ਕਰਨ ਤੋਂ ਬਾਅਦ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਮਿਰਜੇਆਣਾ ਪੁੱਜ ਕੇ ਗੁਰਸਿੱਖ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਿਥੇ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਵਾਸੀਆਂ ਨੂੰ ਭਾਈਚਾਰੇ ਨਾਲ ਰਹਿਣ ਦੀ ਅਪੀਲ ਕੀਤੀ, ਉਥੇ ਹੀ ਪਿੰਡ ਵਾਸੀਆਂ ਨੂੰ ਵਹਿਮਾ ਭਰਮਾ ਵਿਚੋਂ ਨਿਕਲ ਕੇ ਗੁਰੂ ਸਾਹਿਬ ਦੇ ਲੜ ਲੱਗਣ ਲਈ ਕਿਹਾ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ’ਤੇ ਵਿਚਾਰ ਕਰਕੇ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਉਮਸ ਭਰੀ ਗਰਮੀ ਤੋਂ ਜਲਦੀ ਮਿਲੇਗੀ ਰਾਹਤ, ਫਿਰ ਹੋਵੇਗੀ ਬਰਸਾਤ
ਇਥੇ ਦੱਸਣਾ ਬਣਦਾ ਹੈ ਕਿ ਪਿੰਡ ਮਿਰਜੇਆਣਾ ਵਿਖੇ ਪਿੰਡ ਵਾਸੀਆਂ ਵੱਲੋ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਣ ਲਈ ਮਲੇਰਕੋਟਲੇ ਦੇ ਕਿਸੇ ਸਿਆਣੇ ਬਾਬੇ ਤੋਂ ਧਾਗਾ ਵੀ ਕਰਵਾਇਆ, ਜਿਸ ਵਿਚ ਉਨ੍ਹਾਂ ਨੇ ਰਾਤ ਨੂੰ ਪਿੰਡ ਵਿਚ ਕੋਈ ਵੀ ਲਾਈਟ ਨਾ ਜਗਾ ਕੇ ਰਾਤ ਦਸ ਵਜੇ ਦਰਵਾਜ਼ੇ ਖੁੱਲ੍ਹੇ ਰੱਖਣ ਅਤੇ ਪਿੰਡ ਵਾਲੇ ਆਪਣੇ ਪਸ਼ੂ ਧਰਮਸ਼ਾਲਾ ਵਿਚ ਧਾਗੇ ਹੇਠੋਂ ਦੀ ਲੰਘਾਉਣ ਲਈ ਕਿਹਾ ਸੀ। ਭਾਵੇਂ ਕਿ ਸਾਰਾ ਪਿੰਡ ਇਸ ਟੂਣੇ ਲਈ ਸਹਿਮਤ ਹੋ ਗਿਆ ਅਤੇ ਸਾਰਿਆਂ ਨੇ ਇਸੇ ਤਰ੍ਹਾਂ ਕੀਤਾ ਵੀ ਪਰ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਨੇ ਆਪਣੇ ਘਰ ਵਿਚ ਧੂਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਰਾਤ ਨੂੰ ਗਿਆਰਾਂ ਵਜੇ ਲਾਈਟ ਵੀ ਜਗਾ ਲਈ, ਜਿਸ ਕਰਕੇ ਪਿੰਡ ਵਾਸੀਆਂ ਨੇ ਇਸ ਗੁਰਸਿੱਖ ਪਰਿਵਾਰ ਦਾ ਬਾਈਕਾਟ ਕਰਨ ਦਾ ਫ਼ੈਸਲਾ ਸੁਣਾ ਦਿੱਤਾ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਦੀ ਹੈਰਾਨੀਜਨਕ ਘਟਨਾ, ‘ਟੂਣੇ’ ਨੂੰ ਨਾ ਮੰਨਣ ’ਤੇ ਪਿੰਡ ਨੇ ਗੁਰਸਿੱਖ ਪਰਿਵਾਰ ਦਾ ਕੀਤਾ ਬਾਈਕਾਟ