ਕੋਵਿਡ-19 : ਮ੍ਰਿਤਕ ਬਲਦੇਵ ਸਿੰਘ ਦੇ ਇਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ

Saturday, Apr 04, 2020 - 09:48 PM (IST)

ਕੋਵਿਡ-19 : ਮ੍ਰਿਤਕ ਬਲਦੇਵ ਸਿੰਘ ਦੇ ਇਕ ਪੁੱਤਰ ਦੀ ਰਿਪੋਰਟ ਆਈ ਨੈਗੇਟਿਵ

ਨਵਾਸ਼ਹਿਰ,(ਤ੍ਰਿਪਾਠੀ)- ਜ਼ਿਲੇ ਦੇ ਪਹਿਲੇ ਕੋਵਿਡ-19 ਪੀੜਤ ਸਵ. ਬਲਦੇਵ ਸਿੰਘ ਦੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਪਰਿਵਾਰਕ ਮੈਂਬਰਾਂ 'ਚੋਂ ਇਕ ਫ਼ਤਿਹ ਸਿੰਘ (35) ਦਾ ਕੱਲ ਦੋ ਹਫ਼ਤਿਆ ਬਾਅਦ ਲਿਆ ਗਿਆ ਟੈਸਟ ਨੈਗੇਟਿਵ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਸਵ. ਬਾਬਾ ਬਲਦੇਵ ਸਿੰਘ ਦੇ ਕੱਲ 6 ਪਰਿਵਾਰਕ ਮੈਂਬਰਾਂ ਦੇ ਦੁਬਾਰਾ ਟੈਸਟ ਕਰਵਾਏ ਗਏ ਸਨ, ਜਿਨ੍ਹਾਂ 'ਚੋਂ ਇਕ ਦਾ ਨੈਗੇਟਿਵ ਤੇ 2 ਦੇ ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 2 ਹੋਰ ਪਰਿਵਾਰਿਕ ਮੈਂਬਰਾਂ ਦੇ ਸੈਂਪਲ ਦੁਬਾਰਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਸਵ. ਬਲਦੇਵ ਸਿੰਘ ਸਮੇਤ ਕੁੱਲ 19 ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ 'ਚੋਂ ਇਕ ਦੇ ਤੰਦਰੁਸਤ ਹੋਣ ਨਾਲ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਸਾਰੇ 18 ਮਰੀਜ਼ ਸਿਹਤਯਾਬ ਹਨ।

 


author

Deepak Kumar

Content Editor

Related News