ਸਮਾਜਿਕ ਸਕਾਰਾਤਮਕ ਤਬਦੀਲੀ ਲਈ ਸਿਆਸਤ ਦੇ ਖੇਤਰ 'ਚ ਆਉਣ ਨੌਜਵਾਨ : ਬਲਬੀਰ ਸਿੱਧੂ

Saturday, May 29, 2021 - 02:47 PM (IST)

ਸਮਾਜਿਕ ਸਕਾਰਾਤਮਕ ਤਬਦੀਲੀ ਲਈ ਸਿਆਸਤ ਦੇ ਖੇਤਰ 'ਚ ਆਉਣ ਨੌਜਵਾਨ : ਬਲਬੀਰ ਸਿੱਧੂ

ਮੋਹਾਲੀ (ਪਰਦੀਪ) : ਸਮਾਜ ਵਿੱਚ ਸਕਾਰਾਤਮਕ ਤਬਦੀਲੀ ਦੇ ਲਈ ਨੌਜਵਾਨ ਵਰਗ ਨੂੰ ਅਗਾਂਹ ਹੋ ਕੇ ਵਿਚਰਨਾ ਚਾਹੀਦਾ ਹੈ ਤਾਂ ਜੋ ਇਕ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਹਰ ਹੀਲੇ ਪਾਇਆ ਜਾ ਸਕੇ। ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਹੀ। ਸਿਹਤ ਮੰਤਰੀ ਸਿੱਧੂ ਇੱਥੇ ਐੱਨ. ਐੱਸ. ਯੂ. ਆਈ. ਦੇ ਨਵ ਨਿਯੁਕਤ ਸੂਬਾ ਸਕੱਤਰ ਰਾਜਕਰਨ ਵੈਦਵਾਣ, ਸੋਹਾਣਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਦੇ ਨਾਲ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਮੌਕੇ 'ਤੇ ਬਲਬੀਰ ਸਿੰਘ ਸਿੱਧੂ ਨੇ ਰਾਜਕਰਨ ਬੈਦਵਾਣ ਦੀ ਐੱਨ. ਐੱਸ. ਯੂ. ਆਈ. ਦੇ ਬਤੌਰ ਸੂਬਾ ਜਨਰਲ ਸਕੱਤਰ ਵਜੋਂ ਹੋਈ ਅਹਿਮ ਨਿਯੁਕਤੀ 'ਤੇ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। 
ਰਾਜਕਰਨ ਬੈਦਵਾਣ ਨੂੰ ਮਿਲੀ ਇਸ ਜ਼ਿੰਮੇਵਾਰੀ ਲਈ ਸਿਹਤ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਹ ਪੂਰੀ ਈਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਸਿਆਸਤ ਦੇ ਖੇਤਰ ਵਿਚ ਵਿਚਰਨ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਨੂੰ ਹਮੇਸ਼ਾ ਪਹਿਲ ਦੇਣ। ਇਸ ਮੌਕੇ 'ਤੇ ਬਲਬੀਰ ਸਿੰਘ ਸਿੱਧੂ ਵੱਲੋਂ ਮਿਲੀ ਹੌਂਸਲਾ-ਅਫ਼ਜ਼ਾਈ  ਸਬੰਧੀ ਗੱਲਬਾਤ ਕਰਦਿਆਂ ਰਾਜਕਰਨ ਬੈਦਵਾਣ ਨੇ ਕਿਹਾ ਕਿ ਸਿਹਤ ਮੰਤਰੀ ਸਿੱਧੂ ਨੇ ਹਮੇਸ਼ਾਂ ਉਨ੍ਹਾਂ ਦੇ ਪਰਿਵਾਰ ਦੀ ਬਾਂਹ ਫੜ੍ਹੀ ਹੈ ਅਤੇ ਅੱਜ ਵੀ ਸਿੱਧੂ ਵੱਲੋਂ ਇਸ ਨਿਯੁਕਤੀ 'ਤੇ ਮੁਬਾਰਕਬਾਦ ਦੇ ਨਾਲ-ਨਾਲ ਸਹੀ ਰਾਜਨੀਤਿਕ ਸੇਧ ਦਿੱਤੀ ਗਈ ਹੈ। ਇਸ ਦੇ ਲਈ ਉਹ ਹਮੇਸ਼ਾ ਸਿਹਤ ਮੰਤਰੀ ਦੇ ਧੰਨਵਾਦੀ ਰਹਿਣਗੇ। ਰਾਜਕਰਨ ਬੈਦਵਾਣ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਦੇ ਸ਼ਿਕਾਰ ਲੋਕਾਂ ਦੀ ਮਦਦ ਦੇ ਲਈ ਆਪਣੇ ਸਾਧਨਾਂ ਰਾਹੀਂ ਉਨ੍ਹਾਂ ਨੂੰ ਮਦਦ ਪਹੁੰਚਾਉਂਦੇ ਆ ਰਹੇ ਹਨ ਅਤੇ ਅਗਾਂਹ ਵੀ ਜੇਕਰ ਮਹਾਮਾਰੀ ਦੇ ਸ਼ਿਕਾਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਤਾਂ ਉਹ ਉਸ ਲੋੜ ਨੂੰ ਪੂਰੀ ਕਰਨ ਦੇ ਲਈ ਹਮੇਸ਼ਾਂ ਅੱਗੇ ਰਹਿਣਗੇ।


author

Babita

Content Editor

Related News