ਸਿਹਤ ਮੰਤਰੀ ਦਾ ਦਾਅਵਾ, ਦੇਸ਼ ਦੇ ਮੁਕਾਬਲੇ ਪੰਜਾਬ ''ਚ ''ਏਡਜ਼'' ਦੀ ਸਥਿਤੀ ਬਿਹਤਰ

Wednesday, Dec 16, 2020 - 03:11 PM (IST)

ਲੁਧਿਆਣਾ (ਸਹਿਗਲ) : ਪੰਜਾਬ 'ਚ ਜੇਕਰ ਏਡਜ਼ ਦਾ ਰੁਝਾਨ ਨਾ ਰੁਕਿਆ ਤਾਂ ਇਸ ਦਾ ਸਿੱਧਾ ਅਸਰ ਵਿਕਾਸ ਕਾਰਜਾਂ ਤੋਂ ਮਿਲਣ ਵਾਲੇ ਲਾਭ ’ਤੇ ਪਵੇਗਾ। ਇਸ ਗੱਲ ਦੇ ਸਾਰੇ ਸਬੂਤ ਹਾਜ਼ਰ ਹਨ। ਹਾਲਾਕਿ ਦੇਸ਼ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਕਾਫੀ ਹੱਦ ਤੱਕ ਬਿਹਤਰ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 39 ਸਾਲ ਪਹਿਲਾਂ ਜਦੋਂ ਏਡਜ਼ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਤਾਂ ਕਿਸੇ ਨੇ ਇਹ ਅੰਦਾਜ਼ਾ ਨਹੀਂ ਲਾਇਆ ਸੀ ਕਿ ਇਹ ਵਿਸ਼ਵ ਪੱਧਰੀ ਸਮੱਸਿਆ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਐੱਚ. ਆਈ. ਵੀ. ਅਤੇ ਏਡਜ਼ ਇਕ ਮੁੱਖ ਸਮੱਸਿਆ ਦੇ ਤੌਰ ’ਤੇ ਜਾਣੇ ਜਾਂਦੇ ਹਨ। ਮੰਤਰੀ ਸਿੱਧੂ ਰਾਜ ਪੱਧਰੀ ਪ੍ਰੋਗਰਾਮ 'ਚ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਹੋਏ ਇਕ ਪ੍ਰੋਗਰਾਮ 'ਚ ਹਰ ਸਾਲ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਹੁਣ ਤੱਕ ਇਸ ਭਿਆਨਕ ਰੋਗ ਦੀ ਰੋਕਥਾਮ ਲਈ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਨੇ ਕੇਂਦਰ ਨੂੰ ਦੱਸੀ 'ਕਿਸਾਨ ਅੰਦੋਲਨ' ਦੀ ਜ਼ਮੀਨੀ ਹਕੀਕਤ, ਜਲਦ ਹੱਲ ਕੱਢਣ ਦੀ ਕੀਤੀ ਅਪੀਲ
ਟੀਕਿਆਂ ਨਾਲ ਨਸ਼ਿਆਂ ਵੀ ਵਰਤੋਂ ਕਰਨ ਕਰ ਕੇ ਵੱਧਦੀ ਹੈ ਏਡਜ਼
ਇਸ ਮੌਕੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੇ ਵਿਸ਼ੇਸ਼ ਸਕੱਤਰ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀ ਵਰਤੋਂ ਅਤੇ ਨਸ਼ਿਆਂ ਨਾਲ ਸਬੰਧਿਤ ਐੱਚ. ਆਈ. ਵੀ. ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਏਡਜ਼ ਦੀ ਵੱਧਦੀ ਸਮੱਸਿਆ ਗੰਭੀਰ ਹੈ ਕਿਉਂਕਿ ਇਸ 'ਚ ਅਜਿਹੇ ਨੌਜਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੋ ਟੀਕਿਆਂ ਜ਼ਰੀਏ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 4-5 ਸਾਲਾਂ ਦੌਰਾਨ ਨਸ਼ਾ ਕਰਨ ਦਾ ਤਰੀਕਾ ਬਦਲ ਗਿਆ ਹੈ ਅਤੇ ਨਸ਼ਾ ਕਰਨ ਵਾਲੇ ਗੋਲੀ ਅਤੇ ਟੀਕੇ ਲਗਾਉਣ ਦੇ ਢੰਗ ਅਪਣਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਸੂਬੇ 'ਚ ਨਸ਼ਿਆਂ ਦੀ ਵਰਤੋਂ ਕਾਰਨ ਐੱਚ. ਆਈ. ਵੀ. ਤੇਜ਼ੀ ਨਾਲ ਵਧੀ ਹੈ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ 'ਫ਼ਸਲ ਬੀਮਾ ਯੋਜਨਾ' 'ਚ ਹੋਏ ਘੋਟਾਲੇ ਦੀਆਂ ਖੋਲ੍ਹੀਆਂ ਪਰਤਾਂ (ਵੀਡੀਓ)
18 ਜ਼ਿਲ੍ਹਿਆਂ ’ਚ 35 ਓ. ਐੱਸ. ਟੀ. ਸੈਂਟਰ
ਅਮਿਤ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਸੂਬੇ ਦੇ 18 ਜ਼ਿਲ੍ਹਿਆਂ 'ਚ 35 ਵਰਡ ਸਬਸੀਟਿਊਸ਼ਨ ਥੈਰੇਪੀ ਓ. ਐੱਸ. ਡੀ. ਸੈਂਟਰ ਕੰਮ ਕਰ ਰਹੇ ਹਨ ਅਤੇ ਸਮਾਜ 'ਚ ਨਸ਼ਾਖੋਰੀ ਨਾਲ ਸਬੰਧਿਤ ਮੁੱਦਿਆਂ ਨੂੰ ਖਾਸ ਕਰ ਕੇ ਨੌਜਵਾਨਾਂ ਦਾ ਵਰਗ ਜੋ ਟੀਕੇ ਜ਼ਰੀਏ ਨਸ਼ੇ ਕਰਦਾ ਹੈ, ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਐੱਚ. ਆਈ. ਵੀ. ਪੀੜਤ ਗਰਭਵਤੀ ਜਨਾਨੀਆਂ ਤੋਂ ਬੱਚੇ ਨੂੰ ਹੋਣ ਵਾਲੇ ਐੱਚ. ਆਈ. ਵੀ. ਤੋਂ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹੁਣ ਡਾਕਟਰ ਨੇ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਕਰ 'ਤੀ ਵੱਡੀ ਗਲਤੀ, ICU 'ਚ ਮੌਤ ਨਾਲ ਲੜ ਰਹੀ ਪੀੜਤਾ

ਇਸ ਦੇ ਲਈ ਗਰਭਵਤੀ ਜਨਾਨੀਆਂ ਨੂੰ ਐੱਚ. ਆਈ. ਵੀ. ਟੈਸਟਿੰਗ ਕਰਵਾਉਣਾ ਜ਼ਰੂਰੀ ਹੈ। ਪ੍ਰੋਗਰਾਮ 'ਚ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਸਿਸਟੈਂਟ ਪ੍ਰਾਜੈਕਟ ਡਾਇਰੈਕਟਰ ਮਨਪ੍ਰੀਤ ਛੱਤਵਾਲ ਨੇ ਦੱਸਿਆ ਕਿ ਇਸ ਸਮੇਂ ਸੂਬੇ 'ਚ 915 ਇੰਟੈਗ੍ਰੇਟਿਡ ਕਾਊਂਸਲਿੰਗ ਅਤੇ ਟੈਸਟਿੰਗ ਸੈਂਟਰ ਆਈ. ਸੀ. ਟੀ. ਸੀ. ਸਾਰੇ ਮੈਡੀਕਲ ਕਾਲਜ ਜ਼ਿਲ੍ਹਾ ਹਸਪਤਾਲਾਂ ਅਤੇ ਸਬ-ਰੀਜ਼ਨਲ ਹਸਪਤਾਲਾਂ ਸੀ. ਐੱਚ. ਸੀ. ਪੀ. ਐੱਚ. ਸੀ. ਅਤੇ ਕੇਂਦਰੀ ਜੇਲ੍ਹ 'ਚ ਚੱਲ ਰਹੇ ਹਨ, ਜਿੱਥੇ ਲੋਕਾਂ ਨੂੰ ਮੁਫਤ ਐੱਚ.ਆਈ.ਵੀ. ਸਲਾਹ ਕਾਊਂਸਲਿੰਗ ਅਤੇ ਜਾਂਚ ਮੁਹੱਈਆ ਕਰਵਾਈ ਜਾ ਰਹੀ ਹੈ।

ਨੋਟ : ਸਿਹਤ ਮੰਤਰੀ ਵੱਲੋਂ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ 'ਚ ਏਡਜ਼ ਦੀ ਸਥਿਤੀ ਬਿਹਤਰ ਦੱਸਣ ਵਾਲੇ ਦਿਓ ਵਿਚਾਰ


 


Babita

Content Editor

Related News