ਜਦੋਂ ਪੈਰ 'ਤੇ ਡਿੱਗੀ ਬਿੱਠ ਕਾਰਨ ਬਲਬੀਰ ਸਿੰਘ ਸੀਨੀਅਰ ਨੇ ਜਿੱਤਿਆ ਸੀ ਓਲੰਪਿਕ (ਵੀਡੀਓ)

Monday, May 25, 2020 - 05:59 PM (IST)

ਜਲੰਧਰ (ਬਿਊਰੋ) - ਬਲਬੀਰ ਸਿੰਘ ਸੀਨੀਅਰ 25 ਮਈ ਦੀ ਸਵੇਰੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਹਨ। ਉਹ ਸਦੀ ਦੇ ਮਹਾਨ ਹਾਕੀ ਖਿਡਾਰੀ ਹੋਏ ਹਨ। ਬਲਬੀਰ ਸਿੰਘ 1952 ਵਿੱਚ ਹੈਲਸਿੰਕੀ ਵਿਖੇ ਹੋਏ ਓਲੰਪਿਕਸ ਦਾ ਕਿੱਸਾ ਸਾਂਝਾ ਕਰਦੇ ਹੋਏ ਕਹਿੰਦੇ ਸਨ, ''ਮੈਂ ਹੇਲਸਿੰਕੀ ਓਲੰਪਿਕ ਵਿੱਚ ਭਾਰਤੀ ਟੀਮ ਦਾ ਝੰਡਾ ਲੈ ਕੇ ਜਾਣ ਵਾਲਾ ਸੀ। ਪਰੇਡ ਮੌਕੇ ਹਜ਼ਾਰਾਂ ਕਬੂਤਰ ਉਡਾਏ ਗਏ, ਜੋ ਸਾਡੇ ਉੱਪਰੋਂ ਵੀ ਉੱਡ ਕੇ ਗਏ। ਉਨ੍ਹਾਂ ਵਿੱਚੋਂ ਇੱਕ ਨੇ ਮੇਰੇ ਉੱਪਰ ਬਿੱਠ ਕਰ ਦਿੱਤੀ ਸੀ। ਜੋ ਮੇਰੇ ਖੱਬੇ ਪੈਰ ਦੇ ਬੂਟ 'ਤੇ ਡਿੱਗੀ। ਮੈਂ ਹੈਰਾਨ ਅਤੇ ਪਰੇਸ਼ਾਨ ਹੋਇਆ ਮਾਰਚ ਕਰਦਾ ਰਿਹਾ।'' ''ਮੈਨੂੰ ਡਰ ਸੀ ਕਿ ਕਿਧਰੇ ਉਨ੍ਹਾਂ ਕਬੂਤਰਾਂ ਨੇ ਮੇਰੇ ਭਾਰਤ ਦੇ ਬਲੇਜਰ ਨੂੰ ਗੰਦਾ ਨਾ ਕਰ ਦਿੱਤਾ ਹੋਵੇ।’’

ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਪੜ੍ਹੋ ਇਹ ਵੀ ਖਬਰ - ...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’ 

ਸਮਾਰੋਹ ਦੇ ਬਾਅਦ ਮੈਂ ਕਾਗਜ਼ ਲੱਭਣ ਲੱਗਿਆ, ਜਿਸ ਨਾਲ ਮੈਂ ਆਪਣੇ ਬੂਟ 'ਤੇ ਡਿੱਗੀ ਹੋਈ ਕਬੂਤਰ ਦੀ ਬਿੱਠ ਸਾਫ਼ ਕਰ ਸਕਾਂ। ਉਦੋਂ ਆਯੋਜਨ ਕਮੇਟੀ ਦੇ ਇੱਕ ਮੈਂਬਰ ਨੇ ਮੇਰੀ ਪਿੱਠ 'ਤੇ ਹੱਥ ਮਾਰ ਕੇ ਕਿਹਾ... 'ਵਧਾਈ ਹੋਵੇ ਪੁੱਤਰ ! ਫਿਨਲੈਂਡ ਵਿੱਚ ਖੱਬੇ ਬੂਟ 'ਤੇ ਕਬੂਤਰ ਦੀ ਬਿੱਠ ਡਿੱਗਣ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਹ ਓਲੰਪਿਕ ਤੁਹਾਡੇ ਲਈ ਕਿਸਮਤ ਵਾਲੀ ਹੋ ਨਿੱਬੜੇਗੀ । ਉਸ ਬੰਦੇ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ ਅਤੇ ਭਾਰਤ ਨੇ ਹਾਲੈਂਡ ਨੂੰ ਫਾਈਨਲ ਵਿੱਚ 6-1 ਨਾਲ ਹਰਾ ਕੇ ਇੱਕ ਵਾਰ ਫਿਰ ਗੋਲਡ ਮੈਡਲ ਜਿੱਤਿਆ।" ਬਲਬੀਰ ਸਿੰਘ ਨੇ 6 ਵਿੱਚੋਂ 5 ਗੋਲ ਕੀਤੇ ਸਨ। ਬਲਬੀਰ ਸਿੰਘ ਸੀਨੀਅਰ ਦੀ ਜ਼ਿੰਦਗੀ ਬਾਰੇ ਹੋਰ ਜਾਨਣ ਲਈ ਜਗਬਾਣੀ ਪੋਡਕਾਸਟ ਦੀ ਤੁਸੀਂ ਸੁਣ ਸਕਦੇ ਹੋ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੌਰਾਨ ਘਰਾਂ ਨੂੰ ਪੈਦਲ ਜਾਂਦਿਆਂ ਰੋਜ਼ਾਨਾ 4 ਪ੍ਰਵਾਸੀਆਂ ਦੀ ਹੋਈ ਮੌਤ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਭ ਤੋਂ ਪਹਿਲਾਂ ਪਲਾਜ਼ਮਾ ਦਾਨ ਕਰਨ ਵਾਲੇ ਤਬਰੇਜ਼ ਖ਼ਾਨ ਦੀ ਮੁਕੰਮਲ ਦਾਸਤਾਨ

ਪੜ੍ਹੋ ਇਹ ਵੀ ਖਬਰ - ‘1947 ਹਿਜਰਤਨਾਮਾ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ 


author

rajwinder kaur

Content Editor

Related News