ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਪਸ 'ਚ ਫਸੇ ਸੁਖਬੀਰ ਤੇ ਬਲਬੀਰ ਸਿੱਧੂ
Monday, Jul 29, 2019 - 01:48 PM (IST)

ਫਤਿਹਗੜ੍ਹ ਸਾਹਿਬ (ਵਿਪਨ)—ਪਿਛਲੇ ਦਿਨੀਂ ਪੰਜਾਬ 'ਚੋਂ ਫੜੀ ਗਈ ਕਰੀਬ 500 ਕਰੋੜ ਦੀ ਡਰੱਗਜ਼ 'ਤੇ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਕਾਂਗਰਸੀ ਕੀ ਤੇ ਅਕਾਲੀ ਕੀ,ਦੋਵੇਂ ਹੀ ਸਿਆਸੀ ਪਾਰਟੀਆਂ ਇਸ ਖੇਪ ਨੂੰ ਲੈ ਕੇ ਇਕ-ਦੂਜੇ 'ਤੇ ਚਿੱਕੜ ਸੁੱਟ ਰਹੀਆਂ ਹਨ। ਇਕ ਪਾਸੇ ਜਿੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਪਾਕਿਸਤਾਨ ਵਲੋਂ ਫੈਲਾਇਆ ਜਾ ਰਿਹਾ 'ਨਾਰਕੋ ਟੈਰਾਰਿਜ਼ਮ' ਦੱਸਦੇ ਹੋਏ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ, ਉਥੇ ਹੀ ਦੂਜੇ ਪਾਸੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਨੂੰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਮਿਹਰਬਾਨੀ ਦੱਸਿਆ।
ਬਲਬੀਰ ਸਿੰਘ ਸਿੱਧੂ ਫਤਿਹਗੜ੍ਹ ਸਾਹਿਬ 'ਚ ਖੋਲ੍ਹੇ ਗਏ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚ ਅਜਿਹੇ ਜਨ ਔਸ਼ਧੀ ਸੈਂਟਰ ਖੋਲ੍ਹੇ ਜਾਣਗੇ, ਜਿਥੇ ਲੋੜਵੰਦਾਂ ਨੂੰ 70 ਤੋਂ 80 ਫੀਸਦੀ ਸਸਤੀਆਂ ਦਵਾਈਆਂ ਮਿਲਣਗੀਆਂ।