ਪੰਜਾਬ ਜਲਦੀ ਹੀ ਮੈਡੀਕਲ ਟੂਰਿਜ਼ਮ ਦਾ ਕੇਂਦਰ ਬਣੇਗਾ : ਬਲਬੀਰ ਸਿੱਧੂ

Saturday, Jun 22, 2019 - 10:12 AM (IST)

ਪੰਜਾਬ ਜਲਦੀ ਹੀ ਮੈਡੀਕਲ ਟੂਰਿਜ਼ਮ ਦਾ ਕੇਂਦਰ ਬਣੇਗਾ : ਬਲਬੀਰ ਸਿੱਧੂ

ਚੰਡੀਗੜ੍ਹ (ਭੁੱਲਰ) : ਇਕ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ 'ਤੇ ਤੰਦਰੁਸਤ ਬਣਾਉਣ ਲਈ ਯੋਗ ਦੀ ਅਤਿ ਮਹੱਤਵਪੂਰਨ ਭੂਮਿਕਾ ਹੈ। ਇਹ ਗੱਲ ਬਲਬੀਰ ਸਿੰਘ ਸਿੱਧੂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਇਥੇ ਸਿਹਤ ਅਤੇ ਮੈਡੀਕਲ ਟੂਰਿਜ਼ਮ 'ਤੇ ਕਾਰਵਾਈ ਗਈ ਕੌਮਾਂਤਰੀ ਯੋਗ ਦਿਵਸ ਕਾਨਫਰੰਸ ਦੇ ਉਦਘਾਟਨ ਤੋਂ ਬਾਅਦ ਕਹੀ। ਉਨ੍ਹਾਂ ਐਲਾਨ ਕੀਤਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਯੋਗਾ ਨਾਲ ਸਬੰਧਤ ਖ਼ਾਲੀ ਪਈਆਂ ਆਸਾਮੀਆਂ ਨੂੰ ਪਹਿਲ ਦੇ ਅਧਾਰ 'ਤੇ ਭਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਆਸਾਮੀਆਂ 'ਤੇ ਮਾਹਿਰਾਂ ਦੀ ਭਰਤੀ ਕਰਕੇ ਲੋਕਾਂ ਦੀ ਯੋਗ 'ਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਤੰਦਰੁਸਤੀ ਵੱਲ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਛੇਤੀ ਹੀ ਮੈਡੀਕਲ ਟੂਰਿਜ਼ਮ ਦਾ ਦੁਨੀਆ ਦੇ ਨਕਸ਼ੇ 'ਤੇ ਇਕ ਪ੍ਰਮੁੱਖ ਕੇਂਦਰ ਵਜੋਂ ਉਭਰੇਗਾ। ਉਨ੍ਹਾਂ ਨੇ ਪੰਜਾਬ ਵਿਚ ਮੈਡੀਕਲ ਟੂਰਿਜ਼ਮ ਲਈ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਸਬੰਧੀ ਵੀ ਐਲਾਨ ਕੀਤਾ। ਇਸ ਮੌਕੇ ਬਲਬੀਰ ਸਿੱਧੂ ਵਲੋਂ ਮੈਡੀਕਲ ਟੂਰਿਜ਼ਮ ਵੈੱਬ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਹਾਈਬ੍ਰਿਡ ਐਪ ਐੱਮ.ਐੱਚ.ਟੀ. ਅਤੇ ਵੈੱਲਨੈੱਸ ਤੇ ਸਿਹਤ ਇੰਡਸਟਰੀ 'ਤੇ ਕੇਂਦਰਿਤ ਉੱਤਰੀ ਭਾਰਤੀ ਦੇ ਈ-ਮੈਗਜ਼ੀਨ ਮਾਈਹੈਲਥ ਟਰਿਪ ਦਾ ਪਹਿਲਾ ਅਡੀਸ਼ਨ ਵੀ ਲਾਂਚ ਕੀਤਾ ਗਿਆ।

ਡੀ. ਕੇ. ਤਿਵਾੜੀ, ਪ੍ਰਮੁੱਖ ਸਕੱਤਰ, ਤਕਨੀਕੀ ਸਿੱÎਖਿਆ ਦੀ ਪ੍ਰਧਾਨਗੀ ਹੇਠ ਕਾਨਫਰੰਸ ਦੇ ਦੂਜੇ ਸੈਸ਼ਨ ਦੌਰਾਨ ਸੂਬੇ ਵਿਚ ਵੈੱਲਨੈੱਸ ਅਤੇ ਮੈਡੀਕਲ ਟੂਰਿਜ਼ਮ ਇੰਡਸਟਰੀ ਨੂੰ ਹੁਲਾਰਾ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਾ. ਅਜੈਅਤਾ ਚੰਨਾ, ਰਜਤ ਅਗਰਵਾਲ, ਆਈ.ਏ.ਐੱਸ.-ਸੀ.ਈ.ਓ. ਇਨਵੈਸਟ ਪੰਜਾਬ, ਪੰਜਾਬ ਸਰਕਾਰ ਵੀ ਮੌਜੂਦ ਸਨ।


author

Babita

Content Editor

Related News