ਬਾਜਵਾ ਨੇ ਲਿਖਿਆ ਪੱਤਰ, ਪ੍ਰਧਾਨ ਮੰਤਰੀ ਮੋਦੀ ਗੰਨਾ ਉਤਪਾਦਕਾਂ ਵੱਲ ਦੇਣ ਧਿਆਨ
Saturday, Oct 10, 2020 - 09:54 PM (IST)
            
            ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਪੱਤਰ ਲਿਖਿਆ ਹੈ ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਗੰਨਾ ਮਿੱਲ ਮਾਲਕਾਂ ਵੱਲ ਧਿਆਨ ਦੇਣ ਬਾਰੇ ਲਿਖਿਆ ਹੈ। ਇਸ ਪੱਤਰ 'ਚ ਗੰਨਾ ਮਿੱਲ ਮਾਲਕਾਂ ਦੁਆਰਾ ਸਾਲਾਂ ਤੋਂ ਗੰਨਾ ਉਤਪਾਦਕਾਂ ਦੇ ਵੱਡੇ ਬਕਾਏ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਿਆਨ ਦੇਣ ਲਈ ਕਿਹਾ ਹੈ। ਇਸ ਪੱਤਰ 'ਚ ਉਨ੍ਹਾਂ ਨੇ ਲਿਖਿਆ ਕਿ ਲੋਕਸਭਾ ਵਿੱਚ ਪੇਸ਼ ਕੀਤੇ ਅੰਕੜਿਆਂ ਮੁਤਾਬਿਕ 2016-17 ਦੇ ਸੀਜ਼ਨ ਤੋਂ ਲੈ ਕੇ ਤਕਰੀਬਨ 15, 683 ਕਰੋੜ ਰੁਪਏ ਬਕਾਇਆ ਅਜੇ ਤੱਕ ਖੜਾ ਹੈ। ਇਸ ਦੇ ਨਾਲ ਹੀ 2016-17 ਸੀਜ਼ਨ ਦੇ 1899 ਕਰੋੜ ਰੁਪਏ, 2017-18 ਸੀਜ਼ਨ ਦੇ 242 ਕਰੋੜ ਰੁਪਏ, 2018-19 ਸੀਜ਼ਨ ਦੇ 548 ਕਰੋੜ ਰੁਪਏ ਅਤੇ 2019-20 ਸੀਜ਼ਨ ਦੇ 12, 994 ਕਰੋੜ ਰੁਪਏ ਵੀ ਬਕਾਇਆ ਹਨ। ਬਜਵਾ ਨੇ ਇਸ ਪੱਤਰ 'ਚ ਲਿਖਿਆ ਕਿ ਕਿਸਾਨ ਉਕਤ ਬਕਾਇਆਂ ਦੀ ਅਦਾਇਗੀ ਦੀ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਫਸਲ ਪਾਲਣ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੇ ਘਰੇਲੂ ਖਰਚਿਆਂ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਪੰਜਾਬ ਰਾਜ ਵਿੱਚ ਗੰਨੇ ਦੀ ਬਕਾਇਆ ਰਕਮ ਦਾ ਵੇਰਵਾ 
ਮਿਤੀ 15.07.2020 ਤੱਕ  ਸ਼ੂਗਰ ਮਿੱਲਾਂ ਦਾ ਸੀਜ਼ਨ ਮੁਤਾਬਿਕ ਬਕਾਏ ਦਾ ਕ੍ਰਮਵਾਰ ਵੇਰਵਾ :
1. ਪ੍ਰਾਈਵੇਟ ਸ਼ੂਗਰ ਮਿੱਲਾਂ    2018-19                12.35 ਕਰੋੜ ਰੁਪਏ 
2. ਸਹਿਕਾਰੀ ਸ਼ੂਗਰ ਮਿੱਲਾਂ      2018-19         ----------- --------
3. ਪ੍ਰਾਈਵੇਟ ਸ਼ੂਗਰ ਮਿੱਲਾਂ      2019-20         170.80 ਕਰੋੜ ਰੁਪਏ 
4. ਸਹਿਕਾਰੀ ਸ਼ੂਗਰ ਮਿੱਲਾਂ      2019-20         123.44 ਕਰੋੜ ਰੁਪਏ 
ਕੁੱਲ: 306.59 ਕਰੋੜ ਰੁਪਏ 
