ਬੈਂਸ ਨੂੰ ਝਟਕਾ : ਜਬਰ-ਜ਼ਨਾਹ ਦੇ ਦੋਸ਼ਾਂ ਦੇ ਮਾਮਲੇ ''ਚ ਪੁਲਸ ਮੁਲਾਜ਼ਮ ਦੇ ਬਿਆਨ ਦਰਜ
Friday, Jan 21, 2022 - 07:21 PM (IST)
ਲੁਧਿਆਣਾ (ਮਹਿਰਾ) : ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਇਲਾਕਾ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵੱਲੋਂ ਸ਼ੁਰੂ ਕੀਤੀ ਕਾਰਵਾਈ ਤਹਿਤ ਪੁਲਸ ਮੁਲਾਜ਼ਮ ਦੇ ਅਦਾਲਤ ਵਿੱਚ ਬਿਆਨ ਦਰਜ ਕੀਤੇ ਗਏ। ਅਦਾਲਤ ਨੇ ਬੈਂਸ ਨੂੰ ਭਗੌੜਾ ਕਰਾਰ ਦੇਣ ਲਈ ਨਿਯਮਾਂ ਤਹਿਤ 10 ਜਨਵਰੀ ਨੂੰ ਘੋਸ਼ਣਾ ਜਾਰੀ ਕੀਤੀ ਕੀਤੀ ਸੀ, ਜਿਸ ’ਤੇ ਪੁਲਸ ਨੂੰ ਅਮਲ ਕਰਨ ਲਈ ਕਿਹਾ ਗਿਆ ਸੀ, ਜਿਸ ਕਾਰਨ ਪੁਲਸ ਨੇ ਇਸ ’ਤੇ ਬਿਆਨ ਦਰਜ ਕਰਵਾਏ ਸਨ।
ਇਹ ਵੀ ਪੜ੍ਹੋ : ਜਲੰਧਰ ਹਲਕੇ ਦੇ ਵਿਧਾਇਕ, ਜਿਨ੍ਹਾਂ ਖੇਡ ਮੈਦਾਨ 'ਚ ਵੀ ਕਰਵਾਈ ਬੱਲੇ-ਬੱਲੇ
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਬੈਂਸ ਵੱਲੋਂ ਕੇਸ ਨੂੰ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਲਾਕਾ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਨੇ ਰੇਪ ਦੇ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਵੱਲੋਂ ਵਕੀਲ ਰਾਹੀਂ ਦਿੱਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਬੈਂਸ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ 'ਚ ਅਰਜ਼ੀ ਲਗਾਈ ਸੀ ਕਿ ਪੁਲਸ ਨੇ ਅਧੂਰਾ ਚਲਾਨ ਪੇਸ਼ ਕੀਤਾ ਹੈ ਤੇ ਅਦਾਲਤ ਨੇ ਉਸ ਦੇ ਖ਼ਿਲਾਫ਼ ਗਲਤ ਵਾਰੰਟ ਜਾਰੀ ਕੀਤੇ ਹਨ। ਅਦਾਲਤ ਸਿਟ ਦੀ ਰਿਪੋਰਟ ਮੰਗਵਾਏ ਤੇ ਪੁਲਸ ਨੂੰ ਦੁਬਾਰਾ ਜਾਂਚ ਕਰਨ ਦੇ ਆਦੇਸ਼ ਦੇਵੇ।
ਇਹ ਵੀ ਪੜ੍ਹੋ : ਟਿਕਟਾਂ ਦੀ ਵੰਡ ਨੂੰ ਲੈ ਕੇ ਬਗਾਵਤ, ਦੂਜੀ ਲਿਸਟ 'ਚ ਕਾਂਗਰਸ ਕੁਝ ਸੀਟਾਂ 'ਤੇ ਬਦਲ ਸਕਦੀ ਹੈ ਉਮੀਦਵਾਰ
ਪੀੜਤਾ ਦੇ ਵਕੀਲ ਹਰੀਸ਼ ਢਾਂਡਾ ਨੇ ਅਦਾਲਤ 'ਚ ਕਿਹਾ ਸੀ ਕਿ ਇਹ ਅਰਜ਼ੀ ਅਦਾਲਤ ਵਿੱਚ ਵਿਚਾਰਨਯੋਗ ਨਹੀਂ ਹੈ ਕਿਉਂਕਿ ਜਦੋਂ ਤੱਕ ਦੋਸ਼ੀ ਖੁਦ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਉਕਤ ਅਰਜ਼ੀ ਅਯੋਗ ਹੈ, ਜਿਸ 'ਤੇ ਅਦਾਲਤ ਨੇ ਅਰਜ਼ੀ ਰੱਦ ਕਰਦਿਆਂ ਪ੍ਰੋਸੈਸ ਸਰਵਰ ਨੂੰ ਉਸ ਦੇ ਬਿਆਨ ਦਰਜ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਤਰੀਕ 11 ਫਰਵਰੀ ਤੈਅ ਕੀਤੀ ਸੀ, ਜੇਕਰ ਬੈਂਸ ਇਸ ਤਰੀਕ 'ਤੇ ਵੀ ਅਦਾਲਤ 'ਚ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਐਲਾਨਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਬੈਂਸ ਲਈ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਘੱਗਰ ਦੇ ਓਵਰਫਲੋਅ ਹੋਣ ਕਾਰਨ ਲੰਮੇ ਅਰਸੇ ਤੋਂ ਸੰਤਾਪ ਭੋਗਦੇ ਆ ਰਹੇ ਹਲਕਾ ਘਨੌਰ ਦੇ ਵਾਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ