ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ-ਭਾਜਪਾ ਦੀਆਂ ਸਾਰੀਆਂ ਸੀਟਾਂ ’ਤੇ ਜ਼ਮਾਨਤਾਂ ਹੋਣਗੀਆਂ ਜ਼ਬਤ

02/12/2022 6:16:13 PM

ਫ਼ਿਰੋਜ਼ਪੁਰ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਰੈਲੀ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਸ ਦੀਆਂ ਪੰਜਾਬ ਵਿਚ ਸਾਰੀਆਂ ਸੀਟਾਂ ’ਤੇ ਜ਼ਮਾਨਤਾਂ ਜ਼ਬਤ ਹੋਣਗੀਆਂ। ਇਸ ਦੌਰਾਨ ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਨੇ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤੇ। ਇਸ ਦੀ ਸਰਕਾਰ ਦੌਰਾਨ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਪੂਰੇ ਪੰਜਾਬ ’ਚ 10 ਸੀਟਾਂ ਨਹੀਂ ਮਿਲਣੀਆਂ। ਇਸ ਦੌਰਾਨ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਦੇ ਦੁੱਖ-ਸੁੱਖ ’ਚ ਕਦੇ ਨਹੀਂ ਖੜ੍ਹਿਆ, ਹੁਣ ਚੋਣਾਂ ਵੇਲੇ ਇਸ ਨੂੰ ਲੋਕਾਂ ਦਾ ਚੇਤਾ ਆ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਮੁੜ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਅਰਵਿੰਦ ਕੇਜਰੀਵਾਲ ਕਦੇ ਪੰਜਾਬ ਨਹੀਂ ਆਇਆ ਤੇ ਹੁਣ ਵੋਟਾਂ ਵੇਲੇ ਪੰਜਾਬ ’ਚ ਆ ਰਿਹਾ ਹੈ। ਆਮ ਆਦਮੀ ਪਾਰਟੀ ਕਿਹੜਾ ਬਦਲਾਅ ਲਿਆਉਣਾ ਚਾਹੁੰਦੀ ਹੈ, ਜਦਕਿ ਇਸ ਨੇ 117 ’ਚੋਂ 65 ਵਿਧਾਨ ਸਭਾ ਸੀਟਾਂ ’ਤੇ ਦਲ-ਬਦਲੂ ਉਮੀਦਵਾਰਾਂ ਨੂੰ ਉਤਾਰਿਆ ਹੋਇਆ ਹੈ। ਕੇਜਰੀਵਾਲ ਨੇ ਸੁਪਰੀਮ ਕੋਰਟ ’ਚ ਤਿੰਨ ਸਾਲ ਪਹਿਲਾਂ ਬਿਆਨ ਦਿੱਤਾ ਹੈ ਕਿ ਪੰਜਾਬ ’ਚੋਂ ਨਹਿਰ ਕੱਢ ਕੇ ਦਿੱਲੀ ਵਾਸਤੇ ਪਾਣੀ ਭੇਜਿਆ ਜਾਵੇ। ਪੰਜਾਬ ’ਚ ਥਰਮਲ ਪਲਾਂਟ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨਾਲ ਦਿੱਲੀ ’ਚ ਪ੍ਰਦੂਸ਼ਣ ਫ਼ੈਲਦਾ ਹੈ। ਕੇਜਰੀਵਾਲ ਕਹਿੰਦਾ ਹੈ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ’ਤੇ ਉਨ੍ਹਾਂ ’ਤੇ ਪਰਚੇ ਦਰਜ ਹੋਣੇ ਚਾਹੀਦੇ ਹਨ। ‘ਆਪ’ ਵਾਲੇ ਦਿੱਲੀ ਮਾਡਲ ਕਹਿ ਕੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲੀ ਜਾ ਰਹੇ ਹਨ, ਜਦਕਿ ਦਿੱਲੀ ਮਾਡਲ ’ਚ ਨਾ ਕੋਈ ਕਣਕ ਹੈ ਤੇ ਨਾ ਝੋਨਾ। ਉਥੇ ਆਟਾ-ਦਾਲ ਵੀ ਨਹੀਂ ਦਿੱਤਾ ਜਾਦਾ ਤੇ ਤੁਹਾਡਾ ਵੀ ਉਸ ਨੇ ਬੰਦ ਕਰ ਦੇਣਾ ਹੈ। ਪੰਜਾਬ ਆ ਕੇ ਔਰਤਾਂ ਨੂੰ 1000 ਰੁਪਿਆ ਦੇਣ ਦੀ ਗਾਰੰਟੀ ਦਿੰਦਾ ਹੈ, ਜਦਕਿ ਦਿੱਲੀ ’ਚ 10 ਸਾਲਾਂ ਦੀ ਸਰਕਾਰ ’ਚ ਇਕ ਰੁਪਿਆ ਨਹੀਂ ਦਿੱਤਾ।

ਬਾਦਲ ਨੇ ਕਿਹਾ ਕਿ ਇਸ ਲਈ ਇਹ ਸਾਰੇ ਝੂਠ ਬੋਲਣ ਵਾਲੇ ਤੇ ਵੋਟਾਂ ਲੈ ਕੇ ਭੱਜਣ ਵਾਲੇ ਹਨ। ਇਨ੍ਹਾਂ ਦਾ ਲੋਕਾਂ ਨਾਲ ਕੋਈ ਲਗਾਅ ਨਹੀਂ ਹੈ। ਉਨ੍ਹਾਂ ਦੀ ਸਰਕਾਰ ਆਉਣ ’ਤੇ ਹਰ ਵਰਗ ਦੇ ਬਿਜਲੀ ਦੇ ਪਹਿਲੇ 400 ਯੂਨਿਟ ਮੁਫ਼ਤ ਹੋਣਗੇ। ਇਸ ਨਾਲ ਬਿੱਲ ਵੀ ਨਹੀਂ ਆਉਣੇ ਤੇ ਕੁੰਡੀ ਪਾਉਣ ਦੀ ਵੀ ਲੋੜ ਨਹੀਂ ਹੈ। ਅਗਲੇ ਪੰਜ ਸਾਲਾਂ ’ਚ ਇਸ ਹਲਕੇ ’ਚ ਕੋਈ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ, ਉਨ੍ਹਾਂ ਨੂੰ ਮਕਾਨ ਬਣਾ ਕੇ ਦਿੱਤਾ ਜਾਵੇਗਾ। 


Manoj

Content Editor

Related News