ਪੰਜਾਬ ’ਚ 25 ਸਾਲਾਂ ਤੋਂ ਡਿੱਗਦਾ ਜਾ ਰਿਹੈ ਬਸਪਾ ਦਾ ਵੋਟ ਦਾ ਗ੍ਰਾਫ਼

Wednesday, Jan 05, 2022 - 01:41 PM (IST)

ਜਲੰਧਰ— ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਇਕ ਪਾਰਟੀ ਸਰਗਰਮ ਹੋ ਗਈ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਰੈਲੀਆਂ ਕਰਕੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਤਵਾਦ ਦੇ ਖ਼ਾਤਮੇ ਤੋਂ ਬਾਅਦ ਅਕਾਲੀ ਦਲ ਪਹਿਲੀ ਵਾਰ ਚੋਣ ਮੈਦਾਨ ’ਚ ਬਸਪਾ ਦੇ ਨਾਲ ਹੈ ਅਤੇ ਇਸ ਵਾਰ ਸੁਖਬੀਰ ਸਿੰਘ ਬਾਦਲ ਹਾਥੀ ਦੀ ਸਵਾਰੀ ਕਰਕੇ ਵਿਧਾਨ ਸਭਾ ਚੋਣਾਂ ’ਚ ਬਹੁਮਤ ਹਾਸਲ ਕਰਨ ਦਾ ਖ਼ੁਆਬ ਵੇਖ ਰਹੇ ਹਨ ਪਰ ਬਸਪਾ ਦੇ ਵੋਟ ਬੈਂਕ ਨੂੰ ਵਧਾਉਣਾ ਇਕ ਵੱਡੀ ਚੁਣੌਤੀ ਹੈ। 

ਇਹ ਵੀ ਪੜ੍ਹੋ: ਬਰਨਾਲਾ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਔਰਤਾਂ ਤੇ ਧੀਆਂ ਲਈ ਕੀਤੇ ਵੱਡੇ ਐਲਾਨ

ਇਥੇ ਦੱਸਣਯੋਗ ਹੈ ਕਿ ਪਿਛਲੇ 25 ਸਾਲਾਂ ਤੋਂ ਲਗਾਤਾਰ ਬਸਪਾ ਦਾ ਵੋਟ ਗ੍ਰਾਫ਼ ਡਿੱਗਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਲਈ 20 ਸੀਟਾਂ ਛੱਡੀਆਂ ਹਨ। ਬਸਪਾ ’ਚ ਇਨ੍ਹਾਂ ਸੀਟਾਂ ਨੂੰ ਲੈ ਕੇ ਵੀ ਵਿਰੋਧ ਹੋ ਰਿਹਾ ਹੈ। ਬਸਪਾ ਦੇ ਕਈ ਟਕਸਾਲੀ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ ਕਿ ਬਸਪਾ ਦਾ ਜਿੱਥੇ ਵਾਧੂ ਵੋਟ ਗ੍ਰਾਫ਼ ਸੀ, ਉਨ੍ਹਾਂ ਸੀਟਾਂ ਨੂੰ ਬਸਪਾ ਨੇ ਅਕਾਲੀ ਦਲ ਨੂੰ ਦੇ ਦਿੱਤਾ। ਦੋਆਬਾ ਜਿਸ ਖੇਤਰ ਤੋਂ ਬਸਪਾ ਦੇ ਸੰਸਥਾਪਕ ਕਾਸ਼ੀਰਾਮ ਦੇ ਸੰਬੰਧ ਰੱਖਦੇ ਸਨ, ਉਥੇ ਪਾਰਟੀ ਨੂੰ 23 ਵਿਧਾਨ ਸਭਾ ਸੀਟਾਂ ’ਚੋਂ ਸਿਰਫ਼ 8 ਸੀਟਾਂ ਬਸਪਾ ਨੂੰ ਮਿਲੀਆਂ ਹਨ। ਦੋਆਬਾ ਖੇਤਰ ਦੀਆਂ 12 ਵਿਧਾਨ ਸਭਾ ਸੀਟਾਂ ਹਨ, ਜਿੱਥੇ ਹਰ ਚੋਣ ਖੇਤਰ ’ਚ 15 ਹਜ਼ਾਰ ਤੋਂ 25 ਹਜ਼ਾਰ ਤੱਕ ਵੋਟਰ ਹਨ। 

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਵਿਆਹ ’ਚ ਸੂਟ-ਬੂਟ ਪਾ ਕੇ ਪੁੱਜੇ 12 ਸਾਲਾ ਬੱਚੇ ਨੇ ਕੀਤਾ ਅਜਿਹਾ ਕਾਰਾ ਕਿ ਸਭ ਦੇ ਉੱਡੇ ਹੋਸ਼

ਪਿਛਲੇ 25 ਸਾਲ ਤੋਂ ਬਸਪਾ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਸਾਲ 2017 ਦੀਆਂ ਚੋਣਾਂ ’ਚ ਪਾਰਟੀ ਦਾ ਵੋਟ ਸ਼ੇਅਰ ਡਿੱਗ ਕੇ 1.5 ਫ਼ੀਸਦੀ ਰਹਿ ਗਿਆ ਸੀ, ਜੋ 2012 ਦੀਆਂ ਚੋਣਾਂ ਵਿਚ 4.29 ਫ਼ੀਸਦੀ ਰਿਹਾ ਸੀ। 1992 ਦੇ ਵਿਧਾਨ ਸਭਾ ਚੋਣਾਂ ’ਚ ਬਸਪਾ ਨੇ ਆਪਣੇ ਬਲਬੂਤੇ ’ਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ 9 ਸੀਟਾਂ ਹਾਸਲ ਕੀਤੀਆਂ ਸਨ। ਇਸ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਜਦੋਂ 1996 ’ਚ ਨਾਲ ਲੋਕ ਸਭਾ ਚੋਣਾਂ ਲੜੇ ਸਨ, ਉਦੋਂ ਹਾਲਾਤ ਬੇਹੱਦ ਵੱਖਰੇ ਸਨ। ਪੰਜਾਬ ਅੱਤਵਾਦ ’ਚੋਂ ਬਾਹਰ ਆ ਰਿਹਾ ਸੀ, ਜਿੱਥੇ ਕਾਂਗਰਸ ਵਿਰੋਧੀ ਜਨ ਸਭਾਵਾਂ ਸਨ। ਇਸ ਲਈ 1997 ’ਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਿਰਫ਼ 117 ’ਚੋਂ 14 ਸੀਟਾਂ ’ਤੇ ਸੀਮਤ ਰਹਿ ਗਈ ਸੀ। 1996 ਤੋਂ ਬਾਅਦ ਲੋਕ ਸਭਾ ਚੋਣਾਂ ’ਚ ਪੰਜਾਬ ’ਚ ਬਹੁਜਨ ਸਮਾਜ ਪਾਰਟੀ ਭਾਵੇਂ ਇਕ ਵੀ ਸੀਟ ਨਹੀਂ ਜਿੱਤ ਸਕੀ ਪਰ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਖ਼ਿਸਕਦੇ ਵੋਟ ਬੈਂਕ ਨਾਲ ਜੂਝ ਰਹੀ ਬਸਪਾ ਨੇ 3.49 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਜਦਕਿ ਉਸ ਨੇ 2014 ’ਚ 1.9 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ। 

ਇਹ ਵੀ ਪੜ੍ਹੋ: ਸ਼ਾਹਕੋਟ ਵਿਖੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News