ਬਸਪਾ ਪੰਜਾਬ ਦਾ ਸੰਗਠਨਾਤਮਕ ਢਾਂਚਾ ਭੰਗ, ਸੂਬਾ ਪ੍ਰਧਾਨ ਬਣੇ ਰਹਿਣਗੇ ਜਸਵੀਰ ਸਿੰਘ ਗੜ੍ਹੀ
Monday, Mar 28, 2022 - 03:42 PM (IST)
ਚੰਡੀਗੜ/ਜਲੰਧਰ- ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸੂਬੇ ਦੀ ਕਾਰਜਕਾਰਨੀ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਪੰਜਾਬ-ਚੰਡੀਗੜ੍ਹ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਅੱਜ ਦੇਸ਼ ਭਰ ਦੇ ਬਸਪਾ ਅਹੁਦੇਦਾਰਾਂ ਦੀ ਮੀਟਿੰਗ ਲਖਨਊ ਵਿਖੇ ਹੋਈ, ਜਿਸ ਨੂੰ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਸੰਬੋਧਨ ਕੀਤਾ ਅਤੇ ਵਿਸਥਾਰ ਸਾਹਿਤ ਸੂਬਾ ਪੱਧਰੀ ਵੀ ਸਮੀਖਿਆ ਕੀਤੀ।
ਪੰਜਾਬ ਦੇ ਸੰਗਠਨ 'ਤੇ ਕੰਮ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ 25 ਸਾਲਾ ਬਾਅਦ ਬਹੁਜਨ ਸਮਾਜ ਪਾਰਟੀ ਦਾ ਵਿਧਾਇਕ ਜਿੱਤਣ 'ਤੇ ਸੰਤੁਸ਼ਟੀ ਵੀ ਪਰਗਟ ਕੀਤੀ ਅਤੇ ਸੱਤਾ ਦੀ ਭਾਗੀਦਾਰੀ ਦਾ ਸੰਕਲਪ ਪੂਰਾ ਨਾ ਹੋਣ ਅਤੇ ਵਰਕਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਮੂਹ ਵਰਕਰ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਵਿਚ ਜ਼ਰੂਰ ਉਤਸਾਹ ਨਾਲ ਯੋਗਦਾਨ ਦਿੰਦੇ ਰਹਿਣ ਤਾਂ ਜੋ ਵਿਵਸਥਾ ਪਰਿਵਰਤਨ ਦਾ ਅੰਦੋਲਨ ਹਮੇਸ਼ਾ ਗਤੀਸ਼ੀਲ ਬਣਿਆ ਰਹੇ।
ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ
ਬੈਨੀਵਾਲ ਜੀ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਕਮੇਟੀ ਬਣਨ ਤੱਕ ਕੋਈ ਵੀ ਅਹੁਦੇਦਾਰ ਆਪਣੇ ਅਹੁਦੇ ਦੀ ਵਰਤੋਂ ਨਹੀਂ ਕਰੇਗਾ। ਉਨ੍ਹਾਂ ਨੇ ਪੰਜਾਬ ਵਿਚ ਬਸਪਾ ਪੰਜਾਬ ਪ੍ਰਧਾਨ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ ਵਿਸ਼ੇਸ਼ ਤੌਰ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਯੂਨਿਟ ਦਾ ਸੂਬਾ ਪ੍ਰਧਾਨ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ, ਜੋਕਿ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਬੈਨੀਵਾਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਢਾਹ ਲਾਉਣ ਲਈ ਸਰਗਰਮ ਕੁਝ ਚਿਹਰੇ ਵਿਰੋਧੀ ਪਾਰਟੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ, ਜਿਨ੍ਹਾਂ ਦਾ ਵੋਟਾਂ ਵਿਚ ਯੋਗਦਾਨ ਆਪਣੇ ਹੀ ਗੱਠਜੋੜ ਦੇ ਉਮੀਦਵਾਰਾਂ ਨੂੰ ਹਟਾਉਣ ਵਾਲਾ ਰਿਹਾ ਹੈ, ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਸਪਾ ਵਰਕਰਾਂ ਨੂੰ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਬਜ਼ੁਰਗ ਦੀ ਮੌਤ, ਐਂਬੂਲੈਂਸ ਨਾ ਪੁੱਜਣ ਕਰਕੇ ਤੜਫ਼-ਤੜਫ਼ ਕੇ ਨਿਕਲੀ ਜਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ