ਬੇਅਦਬੀ ਮਾਮਲੇ 'ਤੇ ਸੁਖਬੀਰ ਦਾ ਵੱਡਾ ਬਿਆਨ

05/09/2019 7:20:08 PM

ਬਾਘਾ ਪੁਰਾਣਾ  (ਰਾਕੇਸ਼)— ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਗੁਲਜਾਰ ਸਿੰਘ ਰਣੀਕੇ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਪ੍ਰਚਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਵਿਕਾਸ ਦੀਆਂ ਲੀਹਾਂ ਜੋਰਾਂ ਤੇ ਹੁੰਦੀਆਂ ਸਨ ਜਦੋਂ ਕਿ ਕੈਪਟਨ ਨੇ ਸੱਤਾ ਸੰਭਾਲਨ ਤੋਂ ਬਾਅਦ ਸਾਰਾ ਵਿਕਾਸ ਠੱਪ ਕਰਕੇ ਰੱਖ ਦਿੱਤਾ ਹੈ। ਇਥੋਂ ਤੱਕ ਕਿ ਪੰਜਾਬ ਸਰਕਾਰ ਬਿਨਾਂ ਡਰਾਇਵਰ ਤੋਂ ਚੱਲ ਰਹੀ ਹੈ। ਉਨਾਂ ਨੇ ਬੇਅਦਬੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਅਸੀਂ ਹਮੇਸ਼ਾ ਹੀ ਗੁਰੂਆਂ ਦਾ ਸਨਮਾਨ ਕਰਦੇ ਹਾਂ ਅਤੇ ਕਦੇ ਵੀ ਧਰਮ ਦੇ ਨਾਮ ਤੇ ਸਿਆਸਤ ਨਹੀਂ ,ਜਦੋਂ ਕਿ ਬੇਅਦਬੀ ਮੁੱਦੇ ਤੇ ਸਾਡੇ ਪਰਿਵਾਰ ਅਤੇ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਜਾ ਰਹੀ। ਬਾਦਲ ਨੇ ਕਸਮ ਖਾਦਿਆਂ ਕਿਹਾ ਕਿ ਜਿਸ ਨੇ ਵੀ ਬੇਅਦਬੀ ਕੀਤੀ ਹੈ ਜਾਂ ਕਰਵਾਈ ਹੈ ਉਸ ਦੇ ਖਾਣਦਾਨ ਦਾ ਕੱਖ ਵੀ ਨਾ ਰਹੇ । ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਕੈਪਟਨ ਸਾਰੇ ਵਾਅਦੇ ਮੁੱਕਰ ਗਿਆ ਹੈ ਅਤੇ ਲੋਕਾਂ ਨੂੰ ਅਕਾਲੀ ਦਲ ਵਲੋਂ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ।  ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਗੁੱਟਕਾ ਸਾਹਿਬ ਚੁੱਕ ਕੇ ਜੋ ਸਹੁੰ ਖਾਧੀ ਸੀ ਉਹ ਇਕ ਵੀ ਗੱਲ ਪੂਰੀ ਨਹੀਂ ਹੋਈ, ਜਿਸ ਨੂੰ ਕਦੇ ਵੀ ਪ੍ਰਮਾਤਮਾ ਮੁਆਫ ਨਹੀਂ ਕਰੇਗਾ। ਬਾਦਲ ਨੇ ਕਿਹਾ ਕਿ ਕੈਪਟਨ ਪੰਜਾਬ ਦੇ ਲੋਕਾਂ ਵਿੱਚ ਬਿਲਕੁੱਲ ਨਹੀਂ ਜਾ ਰਿਹਾ ਅਤੇ ਨਾ ਹੀ ਇਸ ਨੇ ਕਦੇ ਕਿਸੇ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ ਹੈ। ਅਤੇ ਲੋਕਾਂ ਨਾਲ ਜੋ ਸਕੀਮਾਂ ਦੇਣ ਦੇ ਵਾਅਦੇ ਕੀਤੇ ਗਏ ਸਨ ਉਹ ਵੀ ਝੂਠੇ ਸਾਬਤ ਹੋਏ ਹਨ।

ਇਸ ਮੌਕੇ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ, ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ, ਸ਼ਹਿਰੀ ਜਿਲਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ,  ਜਗਤਾਰ ਸਿੰਘ ਰਾਜੇਆਣਾ, ਸੁਖਵਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਭੁਟੋ ਰੋਡੇ, ਪਵਨ ਢੰਡ, ਬਲਤੇਜ ਸਿੰਘ ਲੰਗੇਆਨਾ, ਜਵਾਹਰ ਸਿੰਘ ਰਾਜੇਆਣਾ, ਰਾਕੇਸ਼ ਤੋਤਾ, ਸ਼ਿਵ ਸ਼ਰਮਾ, ਪਵਨ ਗੋਇਲ, ਜਗਮੋਹਨ ਸਿੰਘ ਬੀ.ਬੀ.ਸੀ,  ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।


Shyna

Content Editor

Related News