ਬਾਘਾਪੁਰਾਣਾ ’ਚ ‘ਆਪ’ ਦਾ ਕਿਸਾਨ ਮਹਾ-ਸੰਮੇਲਨ, ਕੈਪਟਨ ਤੇ ਅਕਾਲੀਆਂ ਨੂੰ ਰਗੜੇ

Sunday, Mar 21, 2021 - 07:45 PM (IST)

ਬਾਘਾਪੁਰਾਣਾ:   ਬਾਘਾਪੁਰਾਣਾ ’ਚ ਆਮ ਆਦਮੀ ਪਾਰਟੀ ਦਾ ਕਿਸਾਨ ਮਹਾ-ਸੰਮੇਲਨ ਸ਼ੁਰੂ ਹੋ ਚੁੱਕਾ ਹੈ। ਇਸ ਰੈਲੀ ’ਚ ਪੰਜਾਬੀ ਗਾਇਕਾ ਅਤੇ ਪੰਜਾਬ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਨੇ ਕਾਂਗਰਸ ਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਸਰਕਾਰ ’ਤੇ ਵਰਦੇ ਹੋਏ ਕਿਹਾ ਕਿ ਜਦੋਂ 2022 ’ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਪੰਜਾਬ ’ਚ ਦੁੱਖ ਦੇਣ ਵਾਲਿਆਂ ਨੂੰ ਜੇਲ੍ਹਾਂ ’ਚ ਸੁੱਟਾਂਗੇ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

PunjabKesari

ਇਹ ਸਾਡਾ ਪਹਿਲਾ ਟੀਚਾ ਹੈ।ਅਸੀਂ ਇਸ ਦੇਸ਼ ਦੇ ਰਾਜੇ ਹਾਂ ਇਸ ਦੇਸ਼ ਨੂੰ ਆਜ਼ਾਦੀ ਦਾ ਟਾਸ ਦਵਾਉਣ ਵਾਲੇ ਪੰਜਾਬੀ ਹਨ।  ਉਨ੍ਹਾਂ ਕਿਹਾ ਕਿ  47 ਦੇਖ ਲਈ 84 ਦੇਖ ਲਈ ਪਰ ਸੱਟਾਂ ਅੱਜ ਵੀ ਤਾਜ਼ੀਆਂ ਹਨ।ਪਰ ਸੱਟਾਂ ਅਜੇ ਭਰੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਪਰ ਜਦੋਂ ਅਸੀਂ ਖੜ੍ਹ ਕੇ ਅੜ੍ਹ ਜਾਈਏ ਤਾਂ ਅਸੀਂ ਵੱਡੇ-ਵੱਡਿਆਂ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨ ’ਚੋਂ ਨਿਕਲੀ ਪਾਰਟੀ ਹੈ। ਜਾਨੂੰਨ ਹੈ ਲੋਕਾਂ ਦੀ ਸੇਵਾ ਕਰਨ ਦਾ।ਇਸ ਦੌਰਾਨ ਉੁਨ੍ਹਾਂ ਨੇ ਭਾਜਪਾ ਸਰਕਾਰ ਦੇ ਨਾਲ ਨਾਲ ਪੰਜਾਬ ਦੀ ਕੈਪਟਨ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ, ਅਤੇ ਨਵਾਂ ਪੰਜਾਬ –ਖੁਸ਼ਹਾਲ ਪੰਜਾਬ ਦਾ ਨਾਅਰਾ ਦਿੱਤਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਉੁਨ੍ਹਾਂ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਕੀਤੇ ਹੋਏ ਸਾਰੇ ਵਾਅਦੇ ਸੱਤਾ ‘ਚ ਆਉਣ ਤੋਂ ਬਾਅਦ ਪੂਰੇ ਕਰਨਗੇ। ਆਪਣੇ ਇਸ ਸੰਬੋਧਨ ‘ਚ ਉੁਨ੍ਹਾਂ ਨੇ ਕਈ ਵਾਰ ਕਿਸਾਨੀ ਅੰਦੋਲਨ ਦਾ ਜ਼ਿਕਰ ਵੀ ਕੀਤਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੈਟਰੋਲ ਪੰਪਾਂ 'ਤੇ ਸਖ਼ਤੀ, ਮਾਸਕ ਪਾਏ ਬਿਨਾਂ ਨਹੀਂ ਮਿਲੇਗਾ ਤੇਲ

PunjabKesari

ਲੋਕਾਂ ਲਈ ਹਿੱਕ ਤਾਣ ਕੇ ਹਰ ਪਾਸੇ ਖੜ੍ਹੇ ਹਾਂ। ਇਕੋ ਭਾਵਨਾ ਦਿਲ ’ਚ ਕੀ ਪੰਜਾਬ ਬਦਲ ਜਾਵੇ। ਹਰੀ ਧਰਤੀ ਹੋਵੇ ਪੰਜਾਬ ਦੀ ਖੂਨ ਨਾਲ ਰੰਗੀ ਧਰਤੀ ਨਾ ਹੋਵੇ। ਉਨ੍ਹਾਂ ਕੇਂਦਰ ’ਤੇ ਵਰਦੇ ਵੀ ਕਿਹਾ ਕਿ 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ, ਕਿਉਂਕਿ ਕੁਰਸੀ ਨਾਲ ਪਿਆਰ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਕੀਤੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਇਹ ਧਰਨ ਦੇ ਨੇ ਤਾਂ ਇਹ ਕਰਮ ਦੇ ਨੇ ਪਰ ਇਸ ਵਾਰ ਆਰ-ਜਾਂ ਪਾਰ ਹਨ। 

ਇਹ ਵੀ ਪੜ੍ਹੋ: ਕੇਂਦਰ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਤਾਕ ’ਚ: ਰੁਲਦੂ ਸਿੰਘ ਮਾਨਸਾ

ਰੈਲੀ ’ਚ ਬੋਲਦੇ ਹੋਏ ਕੁਲਤਾਰ ਸਿੰਘ ਸੰਧਵਾ ਕੈਪਟਨ ਸਰਕਾਰ ’ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਕੋਲੋਂ ਚਾਈਨਾ ਡੋਰ ਤਾਂ ਬੰਦ ਨਹੀਂ ਹੋਈ, ਕਹਿੰਦਾ ਚਿੱਟਾ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ।


Shyna

Content Editor

Related News